ਜਿੱਥੇ ਇੱਕ ਪਾਸੇ ‘ਆਪ’ ਸਰਕਾਰ ਸੂਬੇ ਭਰ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅਬੋਹਰ ਦੇ ਅਜੀਤ ਨਗਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ-1 ਦੇ ਅਧਿਆਪਕਾਂ ਨੇ ਵਧੀਆ ਪਹਿਲਕਦਮੀ ਕੀਤੀ ਹੈ। ਅਧਿਆਪਕਾਂ ਨੇ ਆਪਣੀਆਂ ਤਨਖਾਹਾਂ ਵਿੱਚੋਂ ਲਗਭਗ ਸਾਢੇ 3 ਲੱਖ ਰੁਪਏ ਇਕੱਠੇ ਕਰਕੇ ਬੱਚਿਆਂ ਦੇ ਬੈਠਣ ਲਈ ਜਗ੍ਹਾ ਖਰੀਦ ਰਹੇ ਹਨ। ਕਰੀਬ 3.5 ਲੱਖ ਰੁਪਏ ਵਿੱਚ ਜਗ੍ਹਾ ਖਰੀਦੀ ਹੈ, ਜਿਸ ‘ਤੇ ਜਲਦੀ ਹੀ ਪਾਰਕ ਤੇ ਕਮਰੇ ਦਾ ਨਿਰਮਾਣ ਕੀਤਾ ਜਾਵੇਗਾ। ਸ਼ਨੀਵਾਰ ਨੂੰ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ।
ਸਕੂਲ ਦੀ ਪ੍ਰਿੰਸੀਪਲ ਸੁਮਨ ਕੰਬੋਜ ਨੇ ਦੱਸਿਆ ਕਿ ਇਹ ਰਾਸ਼ੀ ਸਕੂਲ ਅਧਿਆਪਕ ਗੁਰਬਖਸ਼ ਸਿੰਘ, ਜਸਵਿੰਦਰ ਸਿੰਘ, ਦੇਵੀ ਲਾਲ, ਧਰਮਿੰਦਰ ਸਿੰਘ, ਜਗਜੀਤ ਕੁਮਾਰ, ਪ੍ਰਵੀਨ ਰਾਣੀ, ਵਿਜੇਤਾ ਰਾਣੀ, ਰੇਣੂ, ਅਲਕਾ ਆਦਿ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ ਹੈ, ਜਿਸ ਕਾਰਨ ਸਕੂਲ ਦੇ ਨਾਲ ਲੱਗਦੀ ਕਰੀਬ 15 ਮਰਲੇ ਜ਼ਮੀਨ ਖਰੀਦੀ ਗਈ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਅੱਧੇ ਘੰਟੇ ਅੰਦਰ 5 ਵਾਰ ਭੂਚਾਲ ਦੇ ਜ਼ਬਰਦਸਤ ਝਟਕੇ, ਭਾਰੀ ਜਾਨ-ਮਾਲ ਦੇ ਨੁਕਸਾਨ ਦੇ ਖਦਸ਼ਾ
ਉਨ੍ਹਾਂ ਦੱਸਿਆ ਕਿ ਇਸ ਸਕੂਲ ਦਾ ਨਿਰਮਾਣ ਸਾਲ 2008 ਵਿੱਚ ਹੋਇਆ ਸੀ। ਉਸ ਸਮੇਂ ਸਕੂਲ ਵਿੱਚ ਸਿਰਫ਼ 2 ਕਮਰੇ ਸਨ ਅਤੇ ਬੱਚਿਆਂ ਦੀ ਗਿਣਤੀ ਸਿਰਫ਼ 50 ਸੀ। ਹੌਲੀ-ਹੌਲੀ ਅਧਿਆਪਕਾਂ ਦੀ ਮਿਹਨਤ ਸਦਕਾ ਬੱਚਿਆਂ ਦੀ ਗਿਣਤੀ ਵਧਦੀ ਗਈ। ਸਰਕਾਰ ਦੀ ਮਦਦ ਨਾਲ ਪੰਜ ਕਮਰੇ ਵੀ ਬਣਾਏ ਗਏ ਹਨ। ਹੁਣ ਸਕੂਲ ਵਿੱਚ ਬੱਚਿਆਂ ਦੀ ਗਿਣਤੀ 450 ਦੇ ਕਰੀਬ ਹੈ, ਜਿਸ ਕਾਰਨ ਉਨ੍ਹਾਂ ਨੂੰ ਖੇਡਣ ਲਈ ਢੁੱਕਵੀਂ ਥਾਂ ਅਤੇ ਮਿਡ ਡੇ ਮੀਲ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਟਾਫ ਨੇ ਹੌਲੀ-ਹੌਲੀ ਇਹ ਰਕਮ ਆਪਣੀ ਤਨਖਾਹ ਵਿੱਚੋਂ ਇਕੱਠੀ ਕਰ ਲਈ ਹੈ। ਹੁਣ ਇਸ ਜਗ੍ਹਾ ‘ਤੇ ਇਕ ਕਮਰਾ ਅਤੇ ਪਾਰਕ ਬਣਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: