ਟੀਮ ਇੰਡੀਆ 8 ਅਕਤੂਬਰ ਐਤਵਾਰ ਨੂੰ ਵਨਡੇ ਵਿਸ਼ਵ ਕੱਪ 2023 ਵਿੱਚ ਆਪਣਾ ਪਹਿਲਾ ਮੈਚ ਖੇਡੇਗੀ । ਆਸਟ੍ਰੇਲੀਆ ਦੇ ਖਿਲਾਫ ਇਹ ਮੈਚ ਚੇੱਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ । ਟਾਸ ਇਸ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1.30 ਵਜੇ ਹੋਵੇਗਾ । ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਪਰੇਸ਼ਾਨ ਕਰਨ ਵਾਲੀ ਖਬਰ ਹੈ। ਟਾਪ ਫਾਰਮ ਵਿੱਚ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਤਿੰਨ ਦਿਨ ਪਹਿਲਾਂ ਡੇਂਗੂ ਹੋ ਗਿਆ ਸੀ । ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੋਵਾਂ ਦਾ ਕਹਿਣਾ ਹੈ ਕਿ ਗਿੱਲ ਨੂੰ ਹਾਲੇ ਰੂਲ ਆਊਟ ਨਹੀਂ ਜਾ ਸਕਦਾ । ਹਾਲਾਂਕਿ, ਜੇਕਰ ਗਿੱਲ ਨਹੀਂ ਖੇਡਦੇ ਤਾਂ ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਟੀਮ ਇੰਡੀਆ ਨੇ ਹਾਲ ਹੀ ਵਿੱਚ ਏਸ਼ੀਆ ਕੱਪ ਜਿੱਤਿਆ ਸੀ ਅਤੇ ਇਸ ਤੋਂ ਬਾਅਦ ਤਿੰਨ ਮੈਚਾਂ ਦੀ ODI ਸੀਰੀਜ਼ ਵਿੱਚ ਆਸਟ੍ਰੇਲੀਆਈ ਟੀਮ ਨੂੰ 2-1 ਨਾਲ ਹਰਾਇਆ ਸੀ। ਪੈਟ ਕਮਿੰਸ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ ਦੇ ਲਈ ਹਾਲਿਆ ਰਿਕਾਰਡ ਦਾ ਪਰੇਸ਼ਾਨੀ ਦਾ ਕਾਰਨ ਇਸ ਲਈ ਵੀ ਹੈ, ਕਿਉਂਕਿ ਉਹ ਭਾਰਤ ਆਉਣ ਤੋਂ ਪਹਿਲਾਂ ਉਹ ਦੱਖਣੀ ਅਫ਼ਰੀਕਾ ਖਿਲਾਫ਼ ਲੜੀ ਹਾਰ ਗਈ ਸੀ ।
ਇਹ ਵੀ ਪੜ੍ਹੋ:ਸਿੱਖਾਂ ਲਈ ਮਾਣ ਵਾਲੀ ਗੱਲ, ਅਮਰੀਕਾ ਦੇ ਕਨੈਕਟੀਕਟ ‘ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ
ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਇੰਗਲੈਂਡ ਅਤੇ ਨੀਦਰਲੈਂਡ ਦੇ ਖਿਲਾਫ ਦੋ ਵਾਰਮ-ਅਪ ਮੈਚ ਖੇਡਣੇ ਸਨ। ਹਾਲਾਂਕਿ ਇਹ ਦੋਵੇਂ ਹੀ ਮੀਂਹ ਕਾਰਨ ਨਹੀਂ ਹੋ ਸਕੇ। ਦੂਜੇ ਪਾਸੇ ਅਭਿਆਸ ਮੈਚ ਵਿੱਚ ਆਸਟ੍ਰੇਲੀਆ ਨੇ ਵਾਰਮ ਅਪ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ । ਹਾਲਾਂਕਿ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 149 ਵਨਡੇ ਖੇਡੇ ਜਾ ਚੁੱਕੇ ਹਨ। ਆਸਟ੍ਰੇਲੀਆ ਨੇ 83 ਮੈਚ ਜਿੱਤੇ ਅਤੇ ਭਾਰਤ ਨੇ 56 ਮੈਚ ਜਿੱਤੇ ਤੇ 10 ਮੈਚ ਬੇਨਤੀਜਾ ਰਹੇ। ਵਨਡੇ ਵਿਸ਼ਵ ਕੱਪ ਵਿੱਚ ਵੀ ਆਸਟ੍ਰੇਲੀਆ ਦਾ ਹੀ ਪਲੜਾ ਭਾਰੀ ਹੈ। ਦੋਵਾਂ ਟੀਮਾਂ ਵਿਚਾਲੇ 12 ਮੈਚ ਖੇਡੇ ਗਏ। ਆਸਟ੍ਰੇਲੀਆ ਨੇ 8 ਵਿੱਚ ਜਿੱਤ ਦਰਜ ਕੀਤੀ ਅਤੇ ਭਾਰਤ ਸਿਰਫ 4 ਵਿੱਚ ਜਿੱਤਿਆ। ਹਾਲਾਂਕਿ, 2019 ਵਿੱਚ ਆਖਰੀ ਮੈਚ ਭਾਰਤ ਨੇ ਜਿੱਤਿਆ ਸੀ।
ਜੇਕਰ ਇੱਥੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਚੇੱਨਈ ਵਿੱਚ 8 ਅਕਤੂਬਰ ਨੂੰ ਜ਼ਿਆਦਾਤਰ ਸਮਾਂ ਮੌਸਮ ਸਾਫ ਰਹੇਗਾ । ਹਾਲਾਂਕਿ, ਕੁਝ ਦੇਰ ਲਈ ਬੱਦਲਵਾਈ ਰਹਿ ਸਕਦੀ ਹੈ। ਮੀਂਹ ਦੀ ਸੰਭਾਵਨਾ ਸਿਰਫ 10% ਹੈ । ਇਸ ਦੌਰਾਨ ਹਵਾ ਦੀ ਰਫ਼ਤਾਰ 19 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ । ਖਿਡਾਰੀਆਂ ਅਤੇ ਦਰਸ਼ਕਾਂ ਲਈ ਮੁਸ਼ਕਲਾਂ ਪੈਦਾ ਕਰੇਗੀ।
ਸੰਭਾਵਿਤ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ/ਈਸ਼ਾਨ ਕਿਸ਼ਨ (ਵਿਕਟਕੀਪਰ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ/ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ।
ਆਸਟ੍ਰੇਲੀਆ: ਪੈਟ ਕਮਿੰਸ (ਕਪਤਾਨ), ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਗਲੇਨ ਮੈਕਸਵੈੱਲ, ਐਲੇਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ/ਮਾਰਕਸ ਸਟੋਇਨਿਸ, ਐਡਮ ਜ਼ੈਂਪਾ, ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ।
ਵੀਡੀਓ ਲਈ ਕਲਿੱਕ ਕਰੋ -: