ਲੁਧਿਆਣਾ ‘ਚ ਰਾਹੋ ਰੋਡ ਦੀ ਮਾੜੀ ਹਾਲਤ ਨੂੰ ਲੈ ਕੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਵਾਹਨਾਂ ਲਈ ਟੋਲ ਫ੍ਰੀ ਕਰ ਦਿੱਤਾ ਹੈ। ਇਹ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਅਤੇ ਰਾਹੋਂ ਰੋਡ ਸੰਘਰਸ਼ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਹੈ।
ਕਿਸਾਨਾਂ ਦੇ ਹਾਈਵੇਅ ’ਤੇ ਹੋਣ ਕਾਰਨ ਵਾਹਨ ਚਾਲਕਾਂ ਨੂੰ ਲੰਘਣ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੇ ਧਰਨੇ ਕਾਰਨ ਟੋਲ ਪਲਾਜ਼ਾ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਵੀ ਮੌਜੂਦ ਹੈ।
ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਰਾਹੋਂ ਰੋਡ ਸੰਘਰਸ਼ ਕਮੇਟੀ ਵੀ ਉਨ੍ਹਾਂ ਦੇ ਨਾਲ ਹੈ। ਰਾਹੋ ਰੋਡ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਹ ਸੜਕ ਬਣ ਜਾਂਦੀ ਹੈ ਤਾਂ ਟੋਲ ਆਮਦਨ ਬੰਦ ਹੋ ਜਾਵੇਗੀ। ਰਾਹੋ ਰੋਡ ਦੇ ਨਾਲ ਸਥਿਤ ਸਾਰੀਆਂ ਪੰਚਾਇਤਾਂ ਇੱਥੇ ਮੌਜੂਦ ਹਨ। ਫਿਲਹਾਲ ਟੋਲ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਗੁਰਦਾਸ ਮਾਨ ਦਾ ਨਹੀਂ ਹੋਵੇਗਾ ਕੈਨੇਡਾ ‘ਚ ਸ਼ੋਅ, ਦੋਹਾਂ ਦੇਸ਼ਾਂ ‘ਚ ਤਣਾਅ ਵਿਚਾਲੇ ਰੱਦ ਕਰਨਾ ਪਿਆ ਟੂਰ
ਉਨ੍ਹਾਂ ਦੋਸ਼ ਲਾਇਆ ਕਿ 2016 ਤੋਂ ਰਾਹੋ ਰੋਡ ਦਾ ਨਿਰਮਾਣ ਨਹੀਂ ਹੋ ਰਿਹਾ ਹੈ। ਮਾੜੀ ਹਾਲਤ ਕਾਰਨ ਨਿੱਤ ਦਿਨ ਸੜਕ ਹਾਦਸਿਆਂ ਵਿੱਚ ਲੋਕ ਆਪਣੀ ਜਾਨ ਗੁਆ ਰਹੇ ਹਨ। ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਸ ਦੀ ਪ੍ਰਵਾਹ ਨਹੀਂ ਕੀਤੀ। ਅੱਜ ਕਿਸਾਨਾਂ ਦੇਇਸ ਧਰਨੇ ਵਿੱਚ ਸਾਹਨੇਵਾਲ ਅਤੇ ਕਪੂਰਥਲਾ ਦੇ ਲੋਕ ਵੀ ਸ਼ਾਮਲ ਹੋਏ। ਮੰਗ ਪੂਰੀ ਨਾ ਹੋਣ ਤੱਕ ਟੋਲ ਮੁਕਤ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: