ਅੱਤਵਾਦੀ ਸੰਗਠਨ ਹਮਾਸ ਨੇ ਗਾਜ਼ਾ ਤੋਂ ਸ਼ਨੀਵਾਰ ਸਵੇਰੇ ਅਚਾਨਕ ਇਜ਼ਰਾਈਲੀ ਸ਼ਹਿਰਾਂ ‘ਤੇ ਤਾਬੜਤੋੜ 5000 ਰਾਕੇਟ ਦਾਗੇ। ਇਥੋਂ ਤੱਕ ਕਿ ਹਮਾਸ ਦੇ ਬੰਦੂਕਧਾਰੀਆਂ ਨੇ ਇਜ਼ਰਾਈਲ ਸ਼ਹਿਰਾਂ ਵਿਚ ਵੜ ਕੇ ਕਈ ਫੌਜੀ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਜ਼ਰਾਈਲ ਦੇ ਤੱਟੀ ਸ਼ਹਿਰ ਅਸ਼ਕਲੋਨ ਵਿਚ ਇਜ਼ਰਾਈਲੀ ਫੌਜੀਆਂ ਨੇ ਕੱਟੜਪੰਥੀਆਂ ਦੁਆਰਾ ਬੰਧਕ ਬਣਾਈ ਗਈ ਲੋਕਾਂ ਨਾਲ ਭਰੀ ਇੱਕ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਹਮਾਸ ਦੇ ਕੱਟੜਪੰਥੀਆਂ ਨੇ ਇੱਕ ਨਾਗਰਿਕ ਦੀ ਕਾਰ ਨੂੰ ਹਾਈਜੈਕ ਕਰ ਲਿਆ ਸੀ। ਉਨ੍ਹਾਂ ਨੇ ਅਸ਼ਕਲੋਨ ਸ਼ਹਿਰ ਦੇ ਨੇੜੇ ਇੱਕ ਰਾਜਮਾਰਗ ਰਾਹੀਂ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਜ਼ਰਾਈਲੀ ਪੁਲਿਸ ਕੱਟੜਪੰਥੀਆਂ ਨੂੰ ਰੋਕਣ ਵਿੱਚ ਕਾਮਯਾਬ ਰਹੀ। ਇਸ ਦੌਰਾਨ ਉਨ੍ਹਾਂ ਨਾਲ ਗੋਲੀਬਾਰੀ ਵੀ ਹੋਈ। ਰੋਡ ਜਾਮ ਕਰ ਦਿੱਤਾ ਗਿਆ ਹੈ ਅਤੇ ਕੱਟੜਪੰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਹਮਾਸ ਤੇ ਆਈਡੀਐੱਫ ਦੀ ਝੜਪ ਵਿਚ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਮੈਨੂੰ ਕੱਲ੍ਹ ਰਾਤ ਕਈ ਸੰਦੇਸ਼ ਮਿਲੇ ਅਤੇ ਪੂਰੀ ਰਾਤ ਅਸੀਂ ਕੰਮ ਕਰ ਰਹੇ ਸੀ ਪਰ ਮੈਨੂੰ ਇਹ ਵੀ ਪਤਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਸਿੱਧੇ ਹਾਲਾਤ ‘ਤੇ ਨਜ਼ਰ ਕਰ ਰਿਹਾ ਹੈ ਤੇ ਅਸੀਂ ਕੰਮ ‘ਤੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਆਂਧਰਾ ਪ੍ਰਦੇਸ਼ ਦੇ ਲੋਕਾਂ ਸਣੇ ਕਈ ਵਿਦਿਆਰਥੀ ਫਸ ਗਏ ਸਨ, ਇਸ ਲਈ ਭਾਵੇਂ ਆਪ੍ਰੇਸ਼ਨ ਗੰਗਾ ਹੋਵੇ ਜਾਂ ਵੰਦੇ ਭਾਰਤ, ਅਸੀਂ ਸਾਰਿਆਂ ਨੂੰ ਵਾਪਸ ਲਿਆਏ ਤੇ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਦਫਤਰ ਸਿੱਧੇ ਉਨ੍ਹਾਂ ਲੋਕਾਂ ਦੇ ਸੰਪਰਕ ਵਿਚ ਹਨ, ਕੰਮ ਕਰ ਰਹੇ ਹਨ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ:ਸਿੱਖਾਂ ਲਈ ਮਾਣ ਵਾਲੀ ਗੱਲ, ਅਮਰੀਕਾ ਦੇ ਕਨੈਕਟੀਕਟ ‘ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ
ਦੱਖਣੀ ਇਜ਼ਰਾਈਲ ਵਿਚ ਹਮਾ ਦੇ ਪੈਰਾਟਰੂਪਰਸ ਦੀ ਇਕ ਹੋਰ ਟੁਕੜੀ ਦੇ ਉਤਰਨ ਦੀ ਖਬਰ ਹੈ। ਹਮਾਸ ਪੈਰਾਟਰੂਪਰਸ ਕੁਝ ਮਿੰਟ ਪਹਿਲਾਂ ਹੀ ਮੋਟਰ ਗਲਾਈਡਰ ਦਾ ਇਸਤੇਮਾਲ ਕਰਕੇ ਉਤਰੇ ਹਨ। ਇਜ਼ਰਾਈਲੀ ਸੈਨਿਕਾਂ ਨਾਲ ਉਨ੍ਹਾਂ ਦੀ ਝੜਪ ਹੋਣ ਦੀ ਵੀ ਖਬਰ ਹੈ। ਇਜ਼ਰਾਈਲ ਦੇ ਓਫਾਕਿਮ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਵਿਚ ਰਹਿਣ ਤੇ ਦਰਵਾਜ਼ੇ ਬੰਦ ਰੱਖਣ ਕਿਉਂਕਿ ਸ਼ਹਿਰ ਵਿਚ ਹਥਿਆਰਬੰਦ ਅੱਤਵਾਦੀ ਘੁੰਮ ਰਹੇ ਹਨ।