ਫਿਲਮੀ ਦੁਨੀਆ ਵਿਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਕਈ ਸਟਾਰ ਗਲੈਮਰਸ ਤੇ ਖੂਬਸੂਰਤ ਦਿਖਣ ਲਈ ਪਲਾਸਟਿਕ ਸਰਜਰੀ ਦਾ ਸਹਾਰਾ ਲੈਂਦੇ ਹਨ। ਇਨ੍ਹਾਂ ਸਾਰਿਆਂ ਵਿਚ ਹਾਲੀਵੁੱਡ ਤੋਂ ਇਕ ਵੱਡੀ ਬੁਰੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਾਸਮੈਟਿਕ ਸਰਜਰੀ ਕਾਰਨ ਅਰਜਨਟੀਨ ਦੀ ਸਾਬਕਾ ਬਿਊਟੀ ਕਵੀਨ ਤੇ ਐਕਟ੍ਰੈਸ ਜੈਕਲੀਨ ਕੈਰੀਰੀ ਦਾ 48 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।
ਰਿਪੋਰਟ ਮੁਤਾਬਕ ਅਰਜਨਟੀਨਾ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਜੈਕਲਿਨ ਕੈਰੀਰੀ ਦਾ ਦੇਹਾਂਤ ਹੋ ਗਿਆ ਹੈ। ਜੈਕਲੀਨ ਮਾਡਲਿੰਗ ਤੇ ਐਕਟਿੰਗ ਦੀ ਦੁਨੀਆ ਦਾ ਮੁੱਖ ਚਿਹਰਾ ਸੀ। ਪਰ ਖੂਬਸੂਰਤ ਦਿਖਣ ਦੇ ਚੱਕਰ ਵਿਚ ਸਿਰਫ 48 ਸਾਲ ਦੀ ਉਮਰ ਵਿਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
ਇਹ ਵੀ ਪੜ੍ਹੋ : ਹਮਾਸ ਦੇ ਲੜਾਕੇ ਪੈਰਾਸ਼ੂਟ ਜ਼ਰੀਏ ਉਤਰੇ ਇਜ਼ਰਾਈਲ ‘ਚ, ਸਰਕਾਰ ਨੇ ਲੋਕਾਂ ਨੂੰ ਘਰਾਂ ਦੇ ਦਰਵਾਜ਼ੇ ਬੰਦ ਕਰਨ ਦੀ ਕੀਤੀ ਅਪੀਲ
48 ਸਾਲ ਦੀ ਉਮਰ ਵਿਚ ਜੈਕਲੀਨ ਕੈਰੀਰੀ ਦਾ ਕਾਸਮੈਟਿਕ ਸਰਜਰੀ ਕਾਰਨ ਕੈਲੀਫੋਰਨੀਆ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂਦੇ ਅਚਾਨਕ ਦੇਹਾਂਤ ਕਾਰਨ ਕਾਸਮੈਟਿਕ ਸਰਜਰੀ ਪ੍ਰਕਿਰਿਆ ਦੌਰਾਨ ਖੂਨ ਦੇ ਥੱਕੇ ਬਣਨਾ ਦੱਸਿਆ ਜਾ ਰਿਹਾ ਹੈ। ਜੈਕਲੀਨ ਦੇ ਦੇਹਾਂਤ ਦੇ ਆਖਰੀ ਪਲ ਵਿਚ ਉਨ੍ਹਾਂ ਦੇ ਬੱਚੇ ਕਲੋ ਤੇ ਜੂਲੀਅਨ ਆਪਣੀ ਮਾਂ ਕੋਲ ਸਨ। ਜੈਕਲੀਨ ਦੇ ਦੇਹਾਂਤ ਨਾਲ ਉਸ ਦਾ ਪਰਿਵਾਰ ਟੁੱਟ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish























