ਏਅਰ ਇੰਡੀਆ ਨੇ ਤੇਲ ਅਵੀਵ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। 14 ਅਕਤੂਬਰ ਲਈ ਇਹ ਸਾਰੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਏਅਰ ਇੰਡੀਆ ਦੇ ਇਕ ਅਧਿਕਾਰੀ ਮੁਤਾਬਕ 14 ਏਅਰਲਾਈਨ ਕਰਮਚਾਰੀ ਮੁੱਖ ਤੌਰ ਤੋਂ ਕੈਬਨਿਟ ਤੇ ਕਾਰਪਿਟ ਕਰੂ ਅਤੇ ਅਵੀਵ ਨਾਲ ਇਥੀਓਪਿਆਈ ਉਡਾਣ ‘ਤੇ ਪਰਤ ਆਏ ਹਨ।
ਏਅਰਲਾਈਨ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸੁਰੱਖਿਆ ਕਾਰਨਾਂ ਨੂੰ ਦੇਖਦਿਆਂ ਤੇਲ ਅਵੀਲ ਲਈ ਸਾਡੀਆਂ ਸਾਰੀਆਂ ਉਡਾਣਾਂ 14 ਅਕਤੂਬਰ ਤੱਕ ਬੰਦ ਰਹਿਣਗੀਆਂ। ਏਅਰਲਾਈਨ ਉਨ੍ਹਾਂ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਦੇਵੇਗੀ ਜਿਨ੍ਹਾਂ ਨੇ ਇਸ ਦੌਰਾਨ ਕਿਸੇ ਵੀ ਉਡਾਣ ਵਿਚ ਬੁਕਿੰਗ ਕੀਤੀ ਹੈ। ਪਹਿਲਾਂ ਵੀ ਏਅਰਲਾਈਨ ਦੇ ਇਕ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਇਹ ਯਾਤਰੀਆਂ ਸਬੰਧੀ ਸਥਿਤੀ ਤੇ ਸੰਭਾਵਨਾਵਾਂ ਦੀ ਬਾਰੀਕੀ ਨਾਲ ਸਮੀਖਿਆ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਸ਼ਵ ਕੱਪ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਰਾਹੁਲ ਨੇ ਛੱਕਾ ਲਗਾ ਕੇ ਜਿਤਾਇਆ ਮੈਚ
ਹਮਾਸ ਅੱਤਵਾਦੀਆਂ ਦੇ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਤੀਕਿਰਿਆ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਜ਼ਰਾਈਲ ਨਾਲ ਇਕਜੁੱਟਤਾ ਨਾਲ ਖੜ੍ਹੇ ਹਨ। ਗਾਜ਼ਾ ਪੱਟੀ ਤੋਂ ਹਮਾਸ ਵੱਲੋਂ ਇਜ਼ਰਾਈਲ ‘ਤੇ ਤਾਬੜਤੋੜ 5000 ਰਾਕੇਟ ਦਾਗੇ ਗਏ। ਇਸ ਦੌਰਾਨ ਹਮਾਸ ਦੇ ਕਈ ਬੰਦੂਕਧਾਰੀਆਂ ਨੇ ਇਸਰਾਈਲ ਫੌਜੀ ਵਾਹਨਾਂ ‘ਤੇ ਕਬਜ਼ਾ ਕਰ ਲਿਆ ਹੈ। ਇਜ਼ਰਾਈਲ ਤੇ ਹਮਾਸ ਦੇ ਵਿਚ ਚੱਲ ਰਹੇ ਯੁੱਧ ਵਿਚ ਦੋਵੇਂ ਪੱਖਾਂ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: