ਆਸਟ੍ਰੇਲੀਆ ਖਿਲਾਫ ਜਿੱਤ ਹਾਸਲ ਕਰਨ ਦੇ ਬਾਅਦ ਭਾਰਤ ਨੂੰ ਹੁਣ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਡੇਂਗੂ ਤੋਂ ਉਭਰ ਰਹੇ ਸ਼ੁਭਮਨ ਗਿੱਲ ਅਫਗਾਨਿਸਤਾਨ ਖਿਲਾਫ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ।
BCCI ਨੇ ਸ਼ੁਭਮਨ ਨੂੰ ਲੈ ਕੇ ਮੈਡੀਕਲ ਅਪਡੇਟ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਟੀਮ ਇੰਡੀਆ ਦੇ ਬੱਲੇਬਾਜ਼ ਸ਼ੁਭਮਨ ਗਿੱਲ 9 ਅਕਤੂਬਰ ਨੂੰ ਟੀਮ ਨਾਲ ਦਿੱਲੀ ਦੀ ਯਾਤਰਾ ਨਹੀਂ ਕਰਨਗੇ। ਇਹ ਓਪਨਿੰਗ ਬੱਲੇਬਾਜ਼ ਚੇਨਈ ਵਿਚ ਆਸਟ੍ਰੇਲੀਆ ਖਿਲਾਫ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਪਹਿਲੇ ਮੈਚ ਵਿਚ ਵੀ ਨਹੀਂ ਖੇਡ ਸਕਿਆ ਸੀ। ਉਹ ਅਫਗਾਨਿਸਤਾਨ ਖਿਲਾਫ 11 ਅਕਤੂਬਰ ਨੂੰ ਦਿੱਲੀ ਵਿਚ ਟੀਮ ਇੰਡੀਆ ਦੇ ਅਗਲੇ ਵਿਚ ਵੀ ਨਹੀਂ ਖੇਡ ਸਕਣਗੇ। ਸ਼ੁਭਮਨ ਚੇਨਈ ਵਿਚ ਹੀ ਰੁਕਣਗੇ ਤੇ ਮੈਡੀਕਲ ਟੀਮ ਦੀ ਨਿਗਰਾਨੀ ਵਿਚ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਸਰਕਾਰ ਚੁੱਕੇਗੀ ਕਦਮ
ਹੁਣੇ ਜਿਹੇ ਵਨਡੇ ਵਿਚ ਭਾਰਤ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਕਥਿਤ ਤੌਰ ‘ਤੇ ਤੇਜ਼ ਬੁਖਾਰ ਤੋਂ ਪੀੜਤ ਹਨ। ਡੇਂਗੂ ਲਈ ਟੈਸਟ ਕੀਤਾ ਜਾਣਾ ਸੀ ਪਰ ਇਸ ਬਾਰੇ ਬੀਸੀਸੀਆਈ ਵੱਲੋਂ ਕੋਈ ਅਧਿਕਾਰਕ ਸੂਚਨਾ ਨਹੀਂ ਦਿੱਤੀ ਗਈ। ਬੀਸੀਸੀਆਈ ਵੱਲੋਂ ਇਹੀ ਕਿਹਾ ਗਿਆ ਹੈ ਕਿ ਸ਼ੁਭਮਨ ਨੂੰ ਤੇਜ਼ ਬੁਖਾਰ ਹੈ। ਫਿਰ ਸੂਤਰਾਂ ਵੱਲੋਂ ਦੱਸਿਆ ਗਿਆ ਕਿ ਸ਼ੁਭਮਨ ਡੇਂਗੂ ਤੋਂ ਪੀੜਤ ਹੈ। ਡੇਂਗੂ ਤੋਂ ਉਭਰ ਵਿਚ ਇਕ ਖਿਡਾਰੀ ਨੂੰ ਫਿਰ ਤੋਂ ਮੈਚ ਫਿਟ ਹੋਣ ਲਈ 7-10 ਦਿਨ ਲੱਗਦੇ ਹਨ। ਹਾਲਾਂਕਿ ਜੇਕਰ ਪਲੇਟਲੇਟ ਕਾਊਂਟ ਵਿਚ ਜ਼ਿਆਦਾ ਗਿਰਾਵਟ ਹੁੰਦੀ ਹੈ ਤਾਂ ਮਰੀਜ਼ ਦੇ ਠੀਕ ਹੋਣ ਵਿਚ ਵਧ ਸਮਾਂ ਲੱਗ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: