ਤਮਿਲਨਾਡੂ ਦੇ ਅਰੀਆਲੂਰ ਜ਼ਿਲ੍ਹੇ ਵਿਚ ਅੱਜ ਇਕ ਪਟਾਕਾ ਫੈਕਟਰੀ ਵਿਚ ਅੱਗ ਲੱਗ ਗਈ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ।ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਲਈ ਨਕਦ ਰਕਮ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਜ਼ਿਲ੍ਹੇ ਦੇ ਵਿਰਾਗਲੁਰ ਪਿੰਡ ਵਿਚ ਇਕ ਨਿੱਜੀ ਇਕਾਈ ਵਿਚ ਹੋਈ ਤੇ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਸੀਐੱਮ ਸਟਾਲਿਨ ਨੇ ਦੱਸਿਆ ਕਿ 5 ਜ਼ਖਮੀਆਂ ਨੂੰ ਤੰਜਾਵੁਰ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਨਾਕਾਬੰਦੀ ਦੌਰਾਨ ਫਾਰਚੂਨਰ ਗੱਡੀ ਤੋਂ ਹਥਿਆਰ ਬਰਾਮਦ, ਚਾਲਕ ਫਰਾਰ, ਇਕ ਗ੍ਰਿਫਤਾਰ
ਬਚਾਅ ਤੇ ਰਾਹਤ ਗਤੀਵਿਧੀਆਂ ਵਿਚ ਤੇਜ਼ੀ ਲਿਆਉਣ ਲਈ ਆਪਣੇ ਕੈਬਨਿਟ ਸਹਿਯੋਗੀਆਂ ਐੱਸਐੱਸ ਸ਼ਿਵਸ਼ੰਕਰ ਤੇ ਸੀਵੀ ਗਣੇਸ਼ਨ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 3-3 ਲੱਖ ਰੁਪਏ, ਗੰਭੀਰ ਤੌਰ ‘ਤੇ ਜ਼ਖਮੀਆਂ ਨੂੰ 1 ਲੱਖ ਰੁਪਏ ਤੇ ਸਾਧਾਰਨ ਤੌਰ ‘ਤੇ ਜ਼ਖਮੀ ਲੋਕਾਂ ਨੂੰ 50,000 ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।