ਆਰਥਿਕ ਬਦਹਾਲੀ ਝੇਲ ਰਹੇ ਪਾਕਿਸਾਤਨ ਵਿਚ ਹਾਲਤ ਇੰਝ ਹੋ ਗਈ ਹੈ ਕਿ ਉਥੋਂ ਦੀ ਪ੍ਰਧਾਨ ਮੰਤਰੀ ਦੀ ਕੋਈ ਨਹੀਂ ਸੁਣ ਰਿਹਾ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੂਲ ਹੱਕ ਕਾਕੜ ਨੇ ਦੇਸ਼ ਭਰ ਦੇ ਬੈਂਕਾਂ ਨੂੰ ਅਪੀਲ ਕੀਤੀ ਸੀ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨੂੰ ਲੋਨ ਦਿਓ ਪਰ ਸਾਰੇ ਬੈਂਕਾਂ ਨੇ ਲੋਨ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਕਾਕੜ ਦੀ ਅਗਵਾਈ ਵਾਲੀ ਕਾਰਜਕਾਰੀ ਸਰਕਾਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨੂੰ ਕਰਜ਼ ਮੁਕਤ ਕਰਨ ਦੇ ਬਾਅਦ ਉਸ ਨੂੰ ਨਿੱਜੀ ਹੱਥਾਂ ਵਿਚ ਵੇਚਣ ਦਾ ਫੈਸਲਾ ਕੀਤਾ ਹੈ।
ਇਹ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਪਹਿਲਾਂ ਤੋਂ ਹੀ ਨਿੱਜੀਕਰਨ ਲਈ ਤਿਆਰ ਪਾਕਿਸਤਾਨ ਸਟੀਲ ਮਿਲਸ ਤੇ ਬਿਜਲੀ ਵੰਡ ਕੰਪਨੀਆਂ ਦੀ ਵਿਕਰੀ ‘ਤੇ ਗੰਭੀਰ ਵਿੱਤੀ ਸੰਕਟ ਕਾਰਨ ਬ੍ਰੇਕ ਲੱਗ ਚੁੱਕਾ ਹੈ। ਇਸਲਾਮਾਬਾਦ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਰਜਕਾਰੀ ਨਿੱਜੀਕਰਨ ਮੰਤਰੀ ਫਵਾਦ ਹਸਨ ਫਵਾਦ ਨੇ ਸਭ ਤੋਂ ਘੱਟ ਘਾਟੇ ਵਿਚ ਚੱਲ ਰਹੀਆਂ ਸੰਸਥਾਵਾਂ ਦੇ ਨਿੱਜੀਕਰਨ ਦੀ ਸਥਿਤੀ ਤੇ DISCO ਦੀ ਵਿਕਰੀ ‘ਤੇ ਲੱਗੇ ਬ੍ਰੇਕ ਬਾਰੇ ਜਾਣਕਾਰੀ ਦਿੱਤੀ।
ਫਵਾਦ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ PIA ਨੂੰ ਬਕਾਏ ਕਰਜ਼ਿਆਂ ਤੋਂ ਮੁਕਤ ਕਰਕੇ ਇਕ ਸਾਫ-ਸੁਥਰੀ ਇਕਾਈ ਵਜੋਂ ਉਸ ਦਾ ਨਿੱਜੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਕੰਪਨੀ ਇਕ ਸਾਫ-ਸੁਥਰੀ ਇਕਾਈ ਹੈ ਜਿਸ ਕੋਲ ਸਿਰਫ ਮੌਜੂਦਾ ਜਾਇਦਾਦ ਤੇ ਮੌਜੂਦਾ ਦੇਣਦਾਰੀਆਂ ਹਨ।
ਸੂਚਨਾ ਮੰਤਰੀ ਮੁਰਤਜਾ ਸੋਲਾਂਗੀ ਤੇ ਨਿੱਜੀਕਰਨ ਸਕੱਤਰ ਮੁਜਤਬਾ ਮੇਮਨ ਦੇ ਨਾਲ ਮੌਜੂਦ ਫਵਾਦ ਨੇ ਕਿਹਾ ਕਿ ਏਅਰਲਾਈਨ ਦਾ ਘੱਟੋ-ਘੱਟ ਮਾਸਿਕ ਘਾਟਾ 12.8 ਅਰਬ ਰੁਪਏ ਹੈ ਤੇ ਸੰਘੀ ਸਰਕਾਰ ਦੀ ਗਾਰੰਟੀ ਦੇ ਬਾਵਜੂਦ ਕੋਈ ਵੀ ਬੈਂਕ ਪੀਆਈਏ ਨੂੰ ਨਵਾਂ ਕਰਜ਼ਾ ਦੇਣ ਲਈ ਤਿਆਰ ਨਹੀਂ ਸੀ। ਮੰਤਰੀ ਨੇ ਕਿਹਾ ਕਿ ਪੀਆਈਏ ਦੇ ਕੁੱਲ ਬਕਾਏ ਤੇ ਦੇਣਦਾਰੀਆਂ ਨੂੰ ਇਕ ਹੋਲਡਿੰਗ ਕੰਪਨੀ ਵਿਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੇਚੀ ਜਾਣ ਵਾਲੀਆਂ ਮੁੱਖ ਜਾਇਦਾਦਾਂ ਵਿਚ ਪੀਆਈਏ ਜਹਾਜ਼, ਉਸ ਦੇ ਰਸਤੇ, ਲੈਂਡਿੰਗ ਅਧਿਕਾਰ, ਕੋਰ ਇੰਜੀਨੀਅਰਿੰਗ ਤੇ ਹਵਾਈ ਸੇਵਾ ਸਮਝੌਤੇ ਸ਼ਾਮਲ ਹਨ।
ਇਹ ਵੀ ਪੜ੍ਹੋ : NDPS ਮਾਮਲੇ ‘ਚ ਹਾਈਕੋਰਟ ਨੇ DGP, SSP ਮੁਕਤਸਰ ਤੇ ਗ੍ਰਹਿ ਸਕੱਤਰ ਨੂੰ ਕੀਤਾ ਤਲਬ
PIA ਕੋਲ 34 ਜਹਾਜ਼ ਹਨ ਪਰ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਿਚੋਂ ਸਿਰਫ 19 ਹੀ ਉਡਾਣ ਭਰ ਰਹੇ ਹਨ। ਫਵਾਦ ਨੇ ਅਫੋਸਸ ਪ੍ਰਗਟਾਇਆ ਕਿ ਫਿਲਹਾਲ 15 ਜਹਾਜ਼ਾਂ ਦਾ ਪਰਿਚਾਲਨ ਠੱਪ ਹੈ। ਉਨ੍ਹਾਂ ਵਿਚੋਂ 6 ਨੂੰ ਪੀਆਈਏ ਨੇ ਪੱਟੇ ‘ਤੇ ਲਿਆ ਹੈ ਤੇ ਉਨ੍ਹਾਂ’ਤੇ 2 ਮਿਲੀਅਨ ਡਾਲਰ ਦਾ ਮਾਸਿਕ ਫੀਸ ਲੱਗਦੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀਆਈਏ ਦੀ ਵਿਕਰੀ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਪਰ ਜਿੰਨੀ ਜਲਦੀ ਹੋ ਸਕੇ ਇਸਨੂੰ ਪੂਰਾ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: