ਹਿਮਾਚਲ ਦੇ ਕਾਂਗੜਾ ਹਵਾਈ ਅੱਡੇ ਤੋਂ ਛੇਤੀ ਹੀ ਤਿੰਨ ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰਪੋਰਟ ਅਥਾਰਟੀ ਨੇ ਅੰਮ੍ਰਿਤਸਰ, ਕੁੱਲੂ ਅਤੇ ਦੇਹਰਾਦੂਨ ਲਈ ਉਡਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਨਾ ਸਿਰਫ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਮਿਲੇਗਾ ਸਗੋਂ ਹਿਮਾਚਲ ਦੀ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ।
ਇਸ ਤੋਂ ਪਹਿਲਾਂ ਹਿਮਾਚਲ ਦੇ ਕੁੱਲੂ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅੰਮ੍ਰਿਤਸਰ ਨਾਲ ਜੋੜਿਆ ਗਿਆ ਹੈ। ਅੰਮ੍ਰਿਤਸਰ ਤੋਂ ਕੁੱਲੂ ਦਰਮਿਆਨ ਹਫ਼ਤੇ ਵਿੱਚ ਤਿੰਨ ਵਾਰ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ, ਜਦਕਿ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਵੀ ਪਹਿਲੀ ਨਵੰਬਰ ਤੋਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਹੁਣ ਕਾਂਗੜਾ ਤੋਂ ਦੇਹਰਾਦੂਨ, ਅੰਮ੍ਰਿਤਸਰ ਅਤੇ ਕੁੱਲੂ ਲਈ ਉਡਾਣਾਂ ਸ਼ੁਰੂ ਹੋਣੀਆਂ ਹਨ। ਇਸ ਨਾਲ ਖਾਸ ਕਰਕੇ ਮਨਾਲੀ ਆਉਣ ਵਾਲੇ ਸੈਲਾਨੀ ਹੁਣ ਕਾਂਗੜਾ, ਧਰਮਸ਼ਾਲਾ, ਮੈਕਲੋਡਗੰਜ, ਨਦੀ ਆਦਿ ਸੈਰ- ਸਪਾਟਾ ਸਥਾਨਾਂ ‘ਤੇ ਆਸਾਨੀ ਨਾਲ ਪਹੁੰਚ ਸਕਣਗੇ।
ਇਹ ਵੀ ਪੜ੍ਹੋ : ‘ਗੰਗਾਜਲ’ ‘ਤੇ ਲਾਗੂ ਨਹੀਂ ਹੋਵੇਗਾ GST, ਕੇਂਦਰ ਸਰਕਾਰ ਨੇ ਪੂਜਾ ਸਮੱਗਰੀ ਦੇ ਤਹਿਤ ਦਿੱਤੀ ਛੋਟ
ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਹੁਣ ਕਾਂਗੜਾ ਦੇ ਏਅਰਪੋਰਟ ਕੰਪਲੈਕਸ ਵਿੱਚ ਹੀ ਮਨੀ ਐਕਸਚੇਂਜ ਦੀ ਸਹੂਲਤ ਮਿਲੇਗੀ। ਇਸ ਦੇ ਲਈ ਹਵਾਈ ਅੱਡੇ ਦੇ ਅਹਾਤੇ ਵਿੱਚ ਇੱਕ ਮਨੀ ਐਕਸਚੇਂਜ ਕਾਊਂਟਰ ਸਥਾਪਤ ਕੀਤਾ ਜਾਵੇਗਾ, ਜਿੱਥੇ ਯਾਤਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਕਿਸੇ ਵੀ ਦੇਸ਼ ਦੀ ਕਰੰਸੀ ਨੂੰ ਰੁਪਏ ਵਿੱਚ ਬਦਲ ਸਕਣਗੇ। ਹੁਣ ਤੱਕ ਕਾਂਗੜਾ ਵਿੱਚ ਇਹ ਸਹੂਲਤ ਨਹੀਂ ਸੀ। ਇਸ ਨਾਲ ਵਿਦੇਸ਼ੀ ਸੈਲਾਨੀਆਂ ਨੂੰ ਖਾਸ ਤੌਰ ‘ਤੇ ਪਰੇਸ਼ਾਨੀ ਹੋਈ ਕਿਉਂਕਿ ਧਰਮਸ਼ਾਲਾ ‘ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਅਤੇ ਦਲਾਈਲਾਮਾ ਹੋਣ ਕਾਰਨ ਵੱਖ- ਵੱਖ ਦੇਸ਼ਾਂ ਦੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: