ਪਾਕਿਸਤਾਨ ਜਾਣ ਦੀ ਫਿਰਾਕ ਵਿਚ ਬੈਠੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅਟਾਰੀ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਬੰਗਲਾਦੇਸ਼ੀ ਅਟਾਰੀ ਬਾਰਡਰ ‘ਤੇ ਬਣੀ ਇੰਟੀਗ੍ਰੇਟੇਡ ਚੈੱਕ ਪੋਸਟ ਦੀ ਉੱਚੀ ਦੀਵਾਰ ਟੱਪ ਚੁੱਕੇ ਸਨ ਤੇ ਬੀਐੱਸਐੱਫ ਦੀ ਨਜ਼ਰ ਤੋਂ ਬਚਣ ਤੇ ਸਹੀ ਸਮੇਂ ਦੀ ਭਾਲ ਵਿਚ ਲੁਕੇ ਹੋਏ ਸਨ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 11 ਨਾਗਰਿਕਾਂ ਵਿਚ 3 ਔਰਤਾਂ ਤੇ 3 ਬੱਚੇ ਸ਼ਾਮਲ ਹਨ। ਇਹ ਸਾਰੇ ਪਾਕਿਸਤਾਨ ਘੁੰਮਣ ਜਾਣਾ ਚਾਹੁੰਦੇ ਸਨ ਪਰ ਇਨ੍ਹਾਂ ਕੋਲ ਨਾ ਤਾਂ ਪੈਸੇ ਸਨ ਤੇ ਨਾ ਹੀ ਦਸਤਾਵੇਜ਼। ਇਹ ਸਾਰੇ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚੇ ਤੇ ਝੰਡਾ ਉਤਾਰਣ ਦੇ ਸਮਾਰੋਹ ਨੂੰ ਦੇਖਣ ਲਈ ਅਟਾਰੀ ਗਏ ਸਨ। ਸਮਾਰੋਹ ਵਿਚ ਇਨ੍ਹਾਂ ਨੇ ਬਿਨਾਂ ਦਸਤਾਵੇਜ਼ ਦੇ ਪਾਕਿਸਤਾਨ ਜਾਣ ਦਾ ਪਲਾਨ ਸੋਚਣਾ ਸ਼ੁਰੂ ਕਰ ਦਿੱਤਾ ਸੀ।
ਫੜੇ ਜਾਣ ਦੇ ਬਾਅਦ ਸਾਰੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦ ਕੋਲ ਘੁੰਮਦੇ ਹੋਏ ਇਕ ਵਿਅਕਤੀ ਮਿਲਿਆ। ਜਿਸ ਨੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਪਾਕਿਸਤਾਨ ਪਹੁੰਚਣ ਵਿਚ ਮਦਦ ਕਰੇਗਾ ਪਰ ਇਸ ਲਈ 25,000 ਰੁਪਏ ਪ੍ਰਤੀ ਵਿਅਕਤੀ ਲੱਗੇਗਾ।ਉਨ੍ਹਾਂ ਕੋਲ ਪੈਸੇ ਨਹੀੰ ਹ ਨਜਿਸ ਦੇ ਬਾਅਦ ਅਣਪਛਾਤੇ ਨੌਜਵਾਨ ਨੂੰ ਪੈਸੇ ਉਸਦੇ ਅਕਾਊਂਟ ਵਿਚ ਪਾਉਣ ਦੀ ਗੱਲ ਕਹੀ ਤੇ 25,000 ਬੰਗਲਾਦੇਸ਼ੀਆਂ ਤੋਂ ਲੈ ਲਏ।
ਅਣਪਛਾਤੇ ਵਿਅਕਤੀ ਨੇ ਸਾਰੇ ਬੰਗਲਾਦੇਸ਼ੀਆਂ ਨੂੰ ਰਾਤ 8 ਤੋਂ 11.30 ਵਜੇ ਤੱਕ ਡਿਫੈਂਸ ਕਾਲੋਨੀ ਦੇ ਕੋਲ ਬਣੇ ਬੰਕਰਾਂ ਵਿਚ ਲੁਕਾ ਦਿੱਤਾ। ਰਾਤ 11.30 ਵਜੇ ਸਾਰੇ ਬੰਗਲਾਦੇਸ਼ੀ ਬੰਕਰਾਂ ਤੋਂ ਨਿਕਲ ਕੇ ਰੋੜਾਵਾਲਾ ਪਿੰਡ ਦੇ ਆਈਸੀਪੀ ਕੋਲ ਪਹੁੰਚ ਗਏ। ਅਣਪਛਾਤੇ ਵਿਅਕਤੀ ਨੇ ਤਾਰ ਕਾਟਰ ਦੀ ਵਿਵਸਥਾ ਕੀਤੀ ਤੇ ਉਨ੍ਹਾਂ ਨੂੰ ਆਈਸੀਪੀ ਦੇ ਨੇੜੇ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ : PM ਮੋਦੀ ਅੱਜ P-20 ਸੰਮੇਲਨ ਦਾ ਕਰਨਗੇ ਉਦਘਾਟਨ, ਦੁਨੀਆ ਭਰ ਦੇ ਸੰਸਦ ਮੈਂਬਰ ਹੋਣਗੇ ਸ਼ਾਮਲ
ਇਥੇ ਉਨ੍ਹਾਂ ਨੇ 11 ਫੁੱਟ ਉੱਚੀ ਦੀਵਾਰ ਨੂੰ ਲੰਘਣਾ ਸੀ। ਉਨ੍ਹਾਂ ਕੋਲ ਕੋਈ ਪੌੜੀ ਵੀ ਨਹੀਂ ਸੀ। ਵਿਅਕਤੀ ਨੇ ਸਾਰਿਆਂ ਨੇ ਆਪਣੇ ਮੋਢਿਆਂ ‘ਤੇ ਚੁੱਕਿਆ ਤੇ ਦੀਵਾਰ ਪਾਰ ਕਰਵਾ ਦਿੱਤੀ। ਇਸ ਗਰੁੱਪ ਵਿਚ ਇਕ ਔਰਤ ਗਰਭਵਤੀ ਵੀ ਸੀ ਜਿਸ ਦਾ ਦੀਵਾਰ ਟੱਪਣ ਦੌਰਾਨ ਗਰਭਪਾਤ ਵੀ ਹੋ ਗਿਆ।
ਇਹ ਸਾਰੇ ਬੰਗਲਾਦੇਸ਼ੀ ਬੀਤੀ ਦੁਪਹਿਰ 2 ਵਜੇ ਤਕ ਆਈਸੀਪੀ ਵਿਚ ਲੁਕੇ ਰਹੇ। ਉਦੋਂ ਹੀ ਬੀਐੱਸਐੱਫ ਸੈਨਿਕਾਂ ਦੀ ਨਜ਼ਰ ਬੰਗਲਾਦੇਸ਼ੀ ਨਾਗਰਿਕਾਂ ‘ਤੇ ਪਈ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -: