ਫਿਰੋਜ਼ਪੁਰ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਤੇ ਜ਼ੀਰਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ‘ਤੇ ਕੇਸ ਦਰਜ ਹੋ ਗਿਆ ਹੈ। ਜੀਰਾ ‘ਤੇ ਇਹ ਮੁਕੱਦਮਾ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਸਾਬਕਾ ਵਿਧਾਇਕ ਜੀਰਾ ਤੋਂ ਇਲਾਵਾ ਉਨ੍ਹਾਂ ਨਾਲ ਮੌਜੂਦ 70 ਤੋਂ 80 ਅਣਪਛਾਤਿਆਂ ਨੂੰ ਵੀ ਇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਕੇਸ ਦਾ ਪਤਾ ਲੱਗਦੇ ਹੀ ਸਾਬਕਾ ਵਿਧਾਇਕ ਜੀਰਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ਪਾ ਕੇ ਲਿਖਿਆ ਹੈ ਕਿ ਉਹ 17 ਅਕਤੂਬਰ ਨੂੰ ਗ੍ਰਿਫਤਾਰੀ ਦੇਣਗੇ। ਸਿਟੀ ਜ਼ੀਰਾ ਪੁਲਿਸ ਵਿਚ ਬੀਡੀਪੀਓ ਜੀਰਾ ਨੇ ਦੱਸਿਆ ਕਿ 11 ਤੋਂ 12 ਅਕਤੂਬਰ ਤੱਕ ਕੁਲਬੀਰ ਸਿੰਘ ਜੀਰਾ ਨੇ ਬੀਡੀਪੀਓ ਦਫਤਰ ਦੇ ਸਾਹਮਣੇ ਧਰਨਾ ਲਗਾਇਆ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਦਫਤਰ ਦੇ ਕਮਰੇ ਵਿਚ ਵੜ ਗਏ।
ਉਨ੍ਹਾਂ ਨੇ ਸਰਕਾਰੀ ਕੰਮ ਵਿਚ ਦਖਲਅੰਦਾਜ਼ੀ ਕਰਨ ਦੇ ਨਾਲ-ਨਾਲ ਸਰਕਾਰੀ ਮੁਲਾਜ਼ਮਾਂ ਨਾਲ ਵੀ ਦੁਰਵਿਵਹਾਰ ਕੀਤਾ। ਸਿਟੀ ਜੀਰਾ ਥਾਣੇ ਦੇ ਏਐੱਸਆਈ ਸਤਵੰਤ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ‘ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁਕੱਦਮਾ ਦਰਜ ਹੋਣ ਦੇ ਬਾਅਦ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਉਹ ਸਰਪੰਚਾਂਦਾ ਹੱਕ ਦਿਵਾਉਣ ਲਈ ਬੀਡੀਪੀਓ ਦਫਤ ਜੀਰਾ ਵਿਚ ਹੋਏ ਧਰਨੇ ਵਿਚ ਸ਼ਾਮਲ ਹੋਏ ਸਨ ਜਿਸ ਕਾਰਨ ਮੇਰੇ ਤੇ ਮੇਰੇ ਸਾਥੀਆਂ ‘ਤੇ ਮੁਕੱਦਮਾ ਨੰਬਰ 120/23 ਥਾਣਾ ਸ਼ਹਿਰ ਜੀਰਾ ਵਿਚ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਤੋਂ ਪਹਿਲਾਂ ਹੋਵੇਗਾ ਬਾਲੀਵੁੱਡ ਸਿੰਗਰਾਂ ਦਾ ਰੌਕ ਸ਼ੋਅ, BCCI ਨੇ ਟਵੀਟ ਕਰ ਸਾਂਝੀ ਕੀਤੀ ਜਾਣਕਾਰੀ
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ। 17 ਅਕਤੂਬਰ ਨੂੰ ਦੁਪਹਿਰ 12 ਵਜੇ ਫਿਰਜ਼ਪੁਰ ਵਿਚ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰ ‘ਤੇ ਮੱਥਾ ਟੇਕਾਂਗਾ। ਇਸ ਦੇ ਬਾਅਦ ਗ੍ਰਿਫਤਾਰੀ ਦੇ ਦੇਵਾਂਗਾ।
ਵੀਡੀਓ ਲਈ ਕਲਿੱਕ ਕਰੋ -: