ਇਜ਼ਰਾਈਲ ਤੇ ਹਮਾਸ ਵਿਚ ਚੱਲ ਰਹੇ ਯੁੱਧ ਦੀ ਵਜ੍ਹਾ ਨਾਲ ਭਾਰਤ ਉਥੇ ਮੌਜੂਦ ਆਪਣੇ ਨਾਗਰਿਕਾਂ ਲਈ ਚਿੰਤਤ ਹੈ। ਇਜ਼ਰਾਈਲ ਤੋਂ ਭਾਰਤੀ ਨਾਗਰਿਕਾਂ ਦੀ ਸਕੁਸ਼ਲ ਵਾਪਸੀ ਲਈ ਭਾਰਤ ਨੇ ‘ਆਪ੍ਰੇਸ਼ਨ ਅਜੇ’ ਸ਼ੁਰੂ ਕੀਤਾ ਹੈ। ਇਸ ਨਿਕਾਸੀ ਆਪ੍ਰੇਸ਼ਨ ਤਹਿਤ ਇਜ਼ਰਾਈਲ ਤੋਂ ਭਾਰਤੀਆਂ ਦਾ ਦੂਜਾ ਬੇੜਾ ਦਿੱਲੀ ਪਹੁੰਚ ਗਿਆ ਹੈ। 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਦਿੱਲੀ ਪਹੁੰਚਿਆ ਹੈ। ਨਾਗਰਿਕਾਂ ਦੇ ਸਵਾਗਤ ਲਈ ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਏਅਰਪੋਰਟ ‘ਤੇ ਮੌਜੂਦ ਹਨ।
ਭਾਰਤੀ ਨਾਗਰਿਕਾਂ ਦੇ ਦੂਜੇ ਬੈਚ ਵਿਚ ਦੋ ਬੱਚਿਆਂਸਣੇ 235 ਨਾਗਰਿਕ ਸ਼ਾਮਲ ਹਨ। ਇਨ੍ਹਾਂ ਨੂੰ ਸ਼ੁੱਕਰਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਸਥਾਨਕ ਸਮੇਂ ਮੁਤਾਬਕ ਰਾਤ 11 ਵਜੇ ਇਜ਼ਰਾਈਲ ਤੋਂ ਜਹਾਜ਼ ਨੇ ਉਡਾਣ ਭਰੀ, ਇਸ ਤੋਂ ਇਕ ਦਿਨ ਪਹਿਲਾਂ ਹੀ 212 ਭਾਰਤੀਆਂ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਭਾਰਤ ਲਿਆਂਦਾ ਗਿਆ। ਭਾਰਤ ਨੇ ਵੀਰਵਾਰ ਨੂੰ ਆਪ੍ਰੇਸ਼ਨ ‘ਅਜੇ’ ਦਾ ਐਲਾਨ ਕੀਤਾ। ਇਸ ਦਾ ਮਕਸਦ ਇਜ਼ਾਰਈਲ ਵਿਚ ਰਹਿਣ ਵਾਲੇ ਭਾਰਤੀਆਂ ਦੀ ਵਤਨ ਵਾਪਸੀ ਹੈ। ਇਸ ਆਪ੍ਰੇਸ਼ਨ ਜ਼ਰੀਏ ਸਿਰਫ ਉਨ੍ਹਾਂ ਲੋਕਾਂ ਨੂੰ ਇਜ਼ਰਾਈਲ ਤੋਂ ਲਿਜਾਇਆ ਜਾ ਰਿਹਾ ਹੈ ਜੋ ਉਥੋਂ ਜਾਣ ਦੇ ਇੱਛੁਕ ਹਨ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਨੂੰ ਮਿਲੇਗਾ 91 ਕਰੋੜ ਦਾ ਮੁਆਵਜ਼ਾ, ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਵਾਪਰਿਆ ਸੀ ਭਿਆ.ਨਕ ਹਾ.ਦਸਾ
ਇਜ਼ਰਾਈਲ ਵਿਚ ਮੌਜੂਦ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਦੀ ਲਿਆਉਣ ਦੀ ਪ੍ਰਕਿਰਿਆ ਅੱਜ ਵੀ ਜਾਰੀ ਰਹੇਗੀ। ਦੂਤਘਰ ਨੇ ਅੱਜ ਖਾਸ ਉਡਾਣ ਲਈ ਰਜਿਸਟਰਡ ਭਾਰਤੀ ਨਾਗਰਿਕਾਂ ਦੇ ਅਗਲੇ ਬੈਚ ਨੂੰ ਈ-ਮੇਲ ਕਰ ਦਿੱਤਾ ਹੈ। ਬਾਅਦ ਦੀਆਂ ਉਡਾਣਾਂ ਲਈ ਹੋਰ ਰਜਿਸਟਰਡ ਲੋਕਾਂ ਨੂੰ ਸੰਦੇਸ਼ ਭੇਜਿਆ ਜਾਵੇਗਾ। ਯਾਤਰੀਆਂ ਦੀ ਚੋਣ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਇਸ ਲਈ ਯਾਤਰੀਆਂ ਨੂੰ ਦੂਤਘਰ ਦੇ ਡਾਟਾਬੇਸ ਵਿਚ ਆਪਣੀ ਜਾਣਕਾਰੀ ਫੀਡ ਕਰਵਾਉਣੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: