ਜਸਟਿਸ ਰਿਤੂ ਬਾਹਰੀ ਦੇ ਮਹਿਲਾ ਕਾਰਜਕਾਰੀ ਮੁੱਖ ਜੱਜ ਬਣਨ ਦੇ ਨਾਲ ਹੀ ਪੰਜਾਬ-ਹਰਿਆਣਾ ਹਾਈਕੋਰਟ ਵਿਚ ਇਕ ਹੋਰ ਇਤਿਹਾਸ ਬਣੇਗਾ। ਪਹਿਲੀ ਵਾਰ ਦੋ ਮਹਿਲਾ ਜੱਜ ਮੰਗਲਵਾਰ ਨੂੰ ਚੀਫ਼ ਜਸਟਿਸ ਦੀ ਅਦਾਲਤ ਵਿੱਚ ਸੁਣਵਾਈ ਲਈ ਬੈਠਣਗੀਆਂ। ਜਸਟਿਸ ਰਿਤੂ ਬਾਹਰੀ ਨੇ ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਦੀ ਅਦਾਲਤ (ਕੋਰਟ ਨੰਬਰ 1) ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਸਬੰਧੀ ਜਾਣਕਾਰੀ ਵੀ ਜਾਰੀ ਕੀਤੀ ਹੈ।
ਜਸਟਿਸ ਰਿਤੂ ਬਾਹਰੀ ਨੇ ਕਾਰਜਭਾਰ ਸੰਭਾਲਣ ਦੇ ਨਾਲ ਹੀ ਸਾਰੇ ਤਰ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਲਈ ਜੱਜਾਂ ਦਾ ਰੋਸਟਰ ਤੈਅ ਕਰ ਦਿੱਤਾ ਹੈ।ਉਨ੍ਹਾਂ ਨੇ ਆਪਣੇ ਲਈ ਦੋ ਬੈਂਚ ਤੈਅ ਕੀਤੇ ਹਨ। ਲੰਚ ਤੋਂ ਪਹਿਲਾਂ ਜਸਟਿਸ ਨਿਧੀ ਗੁਪਤਾ ਉਨ੍ਹਾਂ ਦੇ ਬੈਂਚ ਦਾ ਹਿੱਸਾ ਬਣੇਗੀ ਤੇ ਇਹ ਬੈਂਚ ਜਨਹਿਤ ਪਟੀਸ਼ਨ, ਮਨੁੱਖੀ ਅਧਿਕਾਰ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰੇਗੀ।
ਲੰਚ ਦੇ ਬਾਅਦ ਉਨ੍ਹਾਂ ਨਾਲ ਜਸਟਿਸ ਅਮਨ ਚੌਧਰੀ ਹੋਣਗੇ ਤੇ ਇਹ ਬੈਂਚ ਸਿੰਗਲ ਬੈਂਚ ਦੇ ਫੈਸਲਿਆਂ ਖਿਲਾਫ ਦਾਖਲ ਅਪੀਲ ‘ਤੇ ਸੁਣਵਾਈ ਕਰੇਗਾ। ਜਸਟਿਸ ਰਿਤੂ ਬਾਹਰੀ ਦੇ ਨਾਲ ਜਸਟਿਸ ਨਿਧੀ ਗੁਪਤਾ ਦੀ ਬੈਂਚ ਹਾਈਕੋਰਟ ਦੇ ਮੁੱਖ ਜੱਜ ਦੀ ਅਦਾਲਤ ਵਿਚ ਬੈਠਣ ਵਾਲੀ ਪਹਿਲੀ ਬੈਂਚ ਹੋਵੇਗੀ ਜਿਸ ਵਿਚ ਦੋਵੇਂ ਜੱਜ ਮਹਿਲਾ ਹਨ ਹਾਈਕੋਰਟ ਵਿਚ ਮੌਜੂਦਾ ਸਮੇਂ 56 ਜੱਜ ਹਨ ਤੇ ਇਨ੍ਹਾਂ ਵਿਚੋਂ 12 ਮਹਿਲਾਵਾਂ ਹਨ।
ਇਹ ਵੀ ਪੜ੍ਹੋ : ਭਾਰਤ ਦੀ ਪਾਕਿਸਤਾਨ ‘ਤੇ ਧਮਾਕੇਦਾਰ ਜਿੱਤ, PM ਮੋਦੀ ਨੇ ਟੀਮ ਇੰਡੀਆ ਨੂੰ ਦਿੱਤੀ ਵਧਾਈ
ਜਸਟਿਸ ਰਿਤੂ ਬਾਹਰੀ ਨੇ 1985 ਵਿਚ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕਰਕੇ 1986 ਵਿਚ ਹਾਈਕੋਰਟ ਵਿਚ ਵਕਾਲਤ ਸ਼ੁਰੂ ਕੀਤੀ ਸੀ। 16 ਅਗਸਤ 2010 ਨੂੰ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈਕਾਰਟ ਦਾ ਜੱਜ ਨਿਯੁਕਤ ਕੀਤਾ ਗਿਆ। ਕਾਰਜਕਾਰੀ ਮੁੱਖ ਜੱਜ ਦਾ ਅਹੁਦਾ ਸੰਭਾਲਣ ਦੇ ਬਾਅਦ ਉਹ ਪੰਜਾਬ-ਹਰਿਆਣਾ ਹਾਈਕੋਰਟ ਦੀ ਸਭ ਤੋਂ ਸੀਨੀਅਰ ਜੱਜ ਹਨ।