ਸਰਦੀਆਂ ਦਾ ਮੌਸਮ ਹੁਣ ਭਾਰਤ ਵਿਚ ਦਸਤਕ ਦੇ ਚੁੱਕਾ ਹੈ। ਹੁਣ ਮੌਸਮ ਵਿਚ ਗਰਮੀ ਕੁਝ ਘੱਟ ਹੋਈ ਹੈ।ਠੰਡ ਦੇ ਮੌਸਮ ਵਿਚ ਅਕਸਰ ਲੋਕ ਘਰ ਨੂੰ ਗਰਮ ਰੱਖਣ ਲਈ ਹੀਟਰ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ ਇਹ ਕਾਫੀ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ ਤੇ ਇਨ੍ਹਾਂ ਨੂੰ ਵਾਰ-ਵਾਰ ਇਕ ਕਮਰੇ ਤੋਂ ਦੂਜੇ ਕਮਰੇ ਵਿਚ ਲੈ ਜਾਣਾ ਪੈਂਦਾ ਹੈ। ਜੇਕਰ ਤੁਸੀਂ ਬਿਜਲੀ ਦਾ ਬਿੱਲ ਵਧਾਏ ਬਗੈਰ ਆਪਣੇ ਘਰ ਨੂੰ ਸਰਦੀਆਂ ਦੇ ਮੌਸਮ ਵਿਚ ਗਰਮ ਰੱਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਕ ਦਮਦਾਰ ਹੀਟਰ ਬਾਰੇ ਦੱਸਣ ਜਾ ਰਹੇ ਹਾਂ ਜੋ ਸਸਤਾ ਹੈ, ਆਕਾਰ ਵਿਚ ਛੋਟਾ ਹੈ ਤੇ ਬਿਜਲੀ ਵੀ ਬਚਾਉਂਦਾ ਹੈ।
ਪੋਰਟੇਬਲ ਡਿਜੀਟਲ ਇਲੈਕਟ੍ਰਿਕ ਹੀਟਰ ਇਕ ਛੋਟਾ ਤੇ ਕਿਫਾਇਤੀ ਹੀਟਰ ਹੈ ਜਿਸ ਨੂੰ ਅਸੀਂ ਘਰ ਜਾਂ ਆਫਿਸ ਵਿਚ ਇਸਤੇਮਾਲ ਕਰ ਸਕਦੇ ਹੋ। ਇਹ ਹੀਟਰ ਕਿਸੇ ਵੀ ਪਲੱਗ ਵਿਚ ਫਿਟ ਹੋ ਜਾਂਦਾ ਹੈ ਤੇ ਤੁਰੰਤ ਗਰਮ ਹੋ ਜਾਂਦਾ ਹੈ। ਇਹ ਹੀਟਰ ਸੁਰੱਖਿਅਤ ਹੈ ਤੇ ਇਸ ਵਿਚ ਕਈ ਸੁਰੱਖਿਆ ਸਹੂਲਤਾਂ ਹਨ। ਇਹ ਹੀਟਰ ਆਨਲਾਈਨ ਤੇ ਆਫਲਾਈਨ ਦੋਵੇਂ ਜਗ੍ਹਾ ਉਪਲਬਧ ਹੈ।
ਇਹ ਵੀ ਪੜ੍ਹੋ : 17 ਸਾਲ ਦੇ ਰੌਣਕ ਬਣੇ ਸ਼ਤਰੰਜ ਅੰਡਰ-20 ਦੇ ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ
ਇਸ ਪੋਰਟੇਬਲ ਹੀਟਰਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ਼, IMD ਨੇ ਸੋਮਵਾਰ ਨੂੰ ਪ੍ਰਗਟਾਈ ਭਾਰੀ ਮੀਂਹ ਦੀ ਸੰਭਾਵਨਾ ਦੇ ਨਾਲ ਪਲਗ-ਇਨ-ਵੈਰੀਐਂਟ ਵੀ ਉਪਲਬਧ ਹੈ। ਇਸ ਦੀ ਕੀਮਤ 699 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਗਾਹਕ ਇਸ ਨੂੰ 1000 ਰੁਪਏ ਤੱਕ ਦੀ ਕੀਮਤ ਵਿਚ ਖਰੀਦ ਸਕਦੇ ਹਨ। ਇਸ ਵਿਚ ਐਡਜਸਟੇਬਲ ਥਰਮੋਸਟੇਟ ਤੇ ਓਵਰਹੀਟ ਪ੍ਰੋਟੈਕਸ਼ਨ ਵਰਗੇ ਫੀਚਰਸ ਸ਼ਾਮਲ ਹਨ। ਇਹ 250 ਸਕੁਇਰ ਫੁੱਟ ਤੱਕ ਦੇ ਖੇਤਰ ਨੂੰ ਗਰਮ ਕਰ ਸਕਦਾ ਹੈ। ਇਹ ਪੋਰਟੇਬਲ ਹੀਟਰ ਕਈ ਸਹੂਲਤਾਂ ਨਾਲ ਆਉਂਦਾ ਹੈ ਜਿਸ ਵਿਚ ਪੋਰਟੇਬਿਲਟੀ,12 ਘੰਟੇ ਦਾ ਟਾਈਮਰ, ਸੁਰੱਖਿਆ ਪ੍ਰੋਟੈਕਸ਼ਨ ਤੇ ਕਵਿਕ ਹੀਟ ਟੈਕਨਾਲੋਜੀ ਸ਼ਾਮਲ ਹੈ। ਇਸ ਤੋਂ ਇਲਾਵਾ ਇਹ ਕਿਫਾਇਤੀ ਵੀ ਹੈ ਜਿਸ ਦੀ ਕੀਮਤ ਹਜ਼ਾਰ ਰੁਪਏ ਤੋਂ ਵੀ ਘੱਟ ਹੈ।