NHAI ਨੇ ਨਵੀਂ ਸਟੈਂਡਰਡ ਆਪ੍ਰੇਟਿੰਗ ਪ੍ਰੋਡਿਊਸਰ ਜਾਰੀ ਕੀਤੀ ਹੈ ਜਿਸ ਤਹਿਤ ਟੋਲ ਪਲਾਜ਼ਾ ਦੇ ਮੈਨੇਜਰ ਤੇ ਸੁਪਰਵਾਈਜ਼ਰ ਬੇਕਾਬੂ ਯਾਤਰੀਆਂ ਨਾਲ ਨਿਪਟਣ ਦੌਰਾਨ ਬਾਡੀ ਕੈਮਰੇ ਪਹਿਨਣਗੇ। ਇਸ ਨਾਲ ਟੋਲ ਪਲਾਜ਼ਾ ‘ਤੇ ਘਟਨਾਵਾਂ ਨੂੰ ਰਿਕਾਰਡ ਕਰਨ ਵਿਚ ਮਦਦ ਮਿਲੇਗੀ। NHAI ਨੇ ਕਿਹਾ ਕਿ ਇਹ ਕਦਮ ਯਾਤਰੀਆਂ ਤੇ ਟੋਲ ਆਪ੍ਰੇਟਰਾਂ ਦੀ ਸੁਰੱਖਿਆ, ਝਗੜੇ ਦੀਆਂ ਘਟਨਾਵਾਂ ਨੂੰ ਘੱਟ ਕਰਨ ਤੇ ਟੋਲ ਪਲਾਜ਼ਾ ‘ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ।
ਐੱਨਐੱਲਏਆਈ ਨੇ ਕਥਿਤ ਤੌਰ ‘ਤੇ ਏਜੰਸੀ ਦੇ ਫੀਲਡ ਅਧਿਕਾਰੀਆਂ ਲਈ ਦਿਸ਼ਾ-ਨਿਰਦੇਸ਼ ਸਣੇ ਐੱਸਓਪੀ ਨੂੰ ਵਿਸਤ੍ਰਿਤ ਕੀਤਾ ਹੈ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਟੋਲ ਸੰਗ੍ਰਹਿ ਪ੍ਰਕਿਰਿਆ ਪਾਰਦਰਸ਼ੀ ਬਣੀ ਰਹੇ। ਏਜੰਸੀ ਨੇਆਪਣੇ ਅਧਿਕਾਰੀਆਂ ਲਈ ਐੱਸਓਪੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਸਤੇਮਾਲ ਕੀਤੀ ਜਾਣ ਵਾਲੀ ਸੜਕ ‘ਤੇ ਕੰਟਰੋਲ ਵਿਵਹਾਰ ਦੇ ਮਾਮਲੇ ਵਿਚ ਲੇਨ ਸੁਪਰਵਾਈਜ਼ਰ ਦਖਲ ਦੇ ਕੇ ਮਸਲੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਅਜਿਹਾ ਕਰਦੇ ਸਮੇਂ ਉਨ੍ਹਾਂ ਨੂੰ ਬਾਡੀ ਕੈਮਰੇ ਲਗਾਉਣੇ ਪੈਣਗੇ ਤਾਂ ਜੋ ਟੋਲ ਪਲਾਜ਼ਾ ‘ਤੇ ਹਿੰਸਾ ਦੀ ਪੂਰੀ ਘਟਨਾ ਨੂੰ ਰਿਕਾਰਡ ਕੀਤਾ ਜਾ ਸਕੇ।
NHAI ਨੇ ਕਥਿਤ ਤੌਰ ‘ਤੇ ਆਪਣੀ ਨਵੀਂ ਪਹਿਲ ‘ਟੋਲ ਪਾਰ ਕੈਲਮ’ ਦਾ ਵੀ ਐਲਾਨ ਕੀਤਾ ਹੈ, ਜਿਸ ਤਹਿਤ ਉਸ ਨੇ ਟੋਲ ਪਲਾਜ਼ਾ ਮੁਲਾਜ਼ਮਾਂ ਨੂੰ ਐਂਗਰ ਮੈਨੇਜਮੈਂਟ ਟ੍ਰੇਨਿੰਗ ਦੇਣ ਲਈ ਪੇਸ਼ੇਵਰ ਮਨੋਵਿਗਿਆਨਕਾਂ ਨਾਲ ਸਹਿਯੋਗ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹਿ ਕਿਸੇ ਵੀ ਹਾਲਾਤ ਵਿਚ, ਟੋਲ ਪਲਾਜ਼ਾ ਮੁਲਾਜ਼ਮ ਉਤੇਜਕ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਗੇ ਜਾਂ ਹਿੰਸਾ ਦਾ ਸਹਾਰਾ ਨਹੀਂ ਲੈਣਗੇ। ਟੋਲ ਪਲਾਜ਼ਾ ਅਧਿਕਾਰੀ ਸਥਾਨਕ ਪੁਲਿਸ ਦੀ ਮਦਦ ਲੈ ਸਕਦੇ ਹਨ ਤੇ ਸਮੱਸਿਆ ਬਣੀ ਰਹਿਣ ਤੇ ਵਧਣ ‘ਤੇ FIR ਦਰਜ ਕਰ ਸਕਦੇ ਹਨ। ਅਜਿਹੀਆਂ ਘਟਨਾਵਾਂ ਦੀ ਪੁਲਿਸ ਨੂੰ ਰਿਪੋਰਟ ਕਰਨ ਦੇ ਸਬੂਤ ਵਜੋਂ ਮੁਲਾਜ਼ਮਾਂ ਵਲੋਂ ਵੀਡੀਓਗ੍ਰਾਫੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਰੇਲ ਸਫਰ ਕਰਨ ਵਾਲੇ ਮੁਸਾਫਰਾਂ ਲਈ ਚੰਗੀ ਖਬਰ, ਫਾਜ਼ਿਲਕਾ-ਦਿੱਲੀ ‘ਚ ਚੱਲੇਗੀ ਸਪੈਸ਼ਲ ਰੇਲਗੱਡੀ
NHAI ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕਿਸੇ ਸੜਕ ਉਪਯੋਗਕਰਤਾ ਵੱਲੋਂ ਹਿੰਸਾ ਦੇ ਕੰਮ ਜਾਂ ਟੋਲ ਪਲਾਜ਼ਾ ‘ਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਘਟਨਾ ਦੀ ਸੂਚਨਾ ਟੋਲ ਸੰਗ੍ਰਹਿ ਏਜੰਸੀ ਵੱਲੋਂ ਸਾਰੇ ਜ਼ਰੂਰੀ ਦਸਤਾਵੇਜ਼ਾਂ ਤੇ ਸਬੂਤਾਂ ਦੇ ਨਾਲ ਪੁਲਿਸ ਤੇ ਐੱਨਐੱਚਏਆਈ ਪ੍ਰੋਜੈਕਟ ਲਾਗੂ ਕਰਨ ਵਾਲੀ ਇਕਾਈ ਨੂੰ ਦਿੱਤੇ ਜਾਣੇ ਚਾਹੀਦੇ ਹਨ।