18 ਅਕਤੂਬਰ ਯਾਨੀ ਕਿ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਸ਼ਨ ਦੀ ਵੈਬਸਾਈਟ ਦੇ ਮੁਤਾਬਕ ਸਰਾਫਾ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀਆਂ ਕੀਮਤਾਂ 353 ਰੁਪਏ ਵੱਧ ਕੇ 59,636 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈਆਂ। ਉੱਥੇ ਹੀ 18 ਕੈਰੇਟ ਸੋਨੇ ਦੀ ਕੀਮਤ 44,727 ਰੁਪਏ ਹੋ ਗਈ ਹੈ। ਚਾਂਦੀ ਵਿੱਚ ਵੀ ਅੱਜ 1,001 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸਦੇ ਚਲਦਿਆਂ ਇਹ 71,847 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਹ 70,846 ਰੁਪਏ ‘ਤੇ ਸੀ। ਆਉਣ ਵਾਲੇ ਦਿਨਾਂ ਵਿੱਚ ਸੋਨਾ-ਚਾਂਦੀ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਅਕਤੂਬਰ ਮਹੀਨੇ ਵਿੱਚ ਹੁਣ ਤੱਕ ਸੋਨਾ-ਚਾਂਦੀ ਦੀਆਂ ਕੀਮਤਾਂ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਮਹੀਨੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿੱਚ 1,917 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਮਹੀਨੇ ਦੀ ਸ਼ੁਰੂਆਤ ਯਾਨੀ 1 ਅਕਤੂਬਰ ਨੂੰ ਇਹ 57,719 ਰੁਪਏ ਪ੍ਰਤੀ 10 ਗ੍ਰਾਮ ‘ਤੇ ਸੀ ਜੋ ਹੁਣ 59,636 ਰੁਪਏ ‘ਤੇ ਹੈ। ਉੱਥੇ ਹੀ ਚਾਂਦੀ 71,603 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 71,847 ਰੁਪਏ ‘ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਨਸ਼ੇ ਖਿਲਾਫ਼ ਮੁਹਿੰਮ, ਸ੍ਰੀ ਦਰਬਾਰ ਸਾਹਿਬ ‘ਚ ਅੱਜ ਅਰਦਾਸ ਕਰਨਗੇ CM ਮਾਨ, ਪਹੁੰਚਣਗੇ 40,000 ਵਿਦਿਆਰਥੀ
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਬਹੁਤ ਸਾਰੇ ਕਾਰਨ ਹਨ। ਐਤਵਾਰ ਤੋਂ ਨਰਾਤੇ ਸ਼ੁਰੂ ਹੋ ਚੁੱਕੇ ਹਨ। ਇਸਦੇ ਨਾਲ ਹੀ ਬਿਵੇਸ਼ ਤੇ ਸ਼ਾਪਿੰਗ ਦੇ ਲਈ ਸ਼ੁੱਭ ਮਹੂਰਤ ਦੀ ਸ਼ੁਰੂਆਤ ਹੋ ਗਈ। ਬਾਜ਼ਾਰ ਨੂੰ ਲੱਗਦਾ ਹੈ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਧਣਾ ਹੁਣ ਬੰਦ ਹੋ ਜਾਵੇਗਾ। ਸੋਨੇ ਦੇ ਲਈ ਇਹ ਸਭ ਤੋਂ ਵੱਡਾ ਪਾਜ਼ਿਟਿਵ ਸੰਕੇਤ ਹੈ। ਬਾਂਡ ਯੀਲਡ ਡਿੱਗਣ, ਡਾਲਰ ਵਿੱਚ ਤੇਜ਼ੀ ਰੁਕਣ ਤੇ ਇਜ਼ਰਾਈਲ-ਫਿਲਿਸਤਾਨ ਯੁੱਧ ਦੇ ਚੱਲਦਿਆਂ ਸੋਨੇ ਵਿੱਚ ਨਿਵੇਸ਼ ਵਧਣ ਲੱਗਿਆ ਹੈ।
ਦੱਸ ਦੇਈਏ ਕਿ ਅੰਤਰਰਾਸ਼ਟਰੀ ਤੇ ਘਰੇਲੂ ਬਾਜ਼ਾਰ ਵਿੱਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਜਾਰੀ ਰਹਿਣ ਦੇ ਆਸਾਰ ਹਨ। ਕਿਹਾ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਾਂਡ ਯੀਲਡ ਘੱਟ ਰਹੀ ਹੈ ਤੇ ਡਾਲਰ ਕਮਜ਼ੋਰ ਹੋ ਰਿਹਾ ਹੈ। ਇਸ ਨਾਲ ਗੋਲਡ ਨੂੰ ਸਪੋਰਟ ਜਾਰੀ ਰਹੇਗੀ। ਇਸ ਤੋਂ ਇਲਾਵਾ ਘਰੇਲੂ ਬਾਜ਼ਾਰ ਵਿੱਚ ਤਿਓਹਾਰਾਂ ਦੇ ਲਈ ਮੰਗ ਵਧੇਗੀ। ਇਸਦੇ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਅਜਿਹੇ ਵਿੱਚ ਡਿਮਾਂਡ ਵਧਣ ਦਾ ਅਸਰ ਕੀਮਤਾਂ ‘ਤੇ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: