ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਅਡਾਨੀ ਦਾ ਮੁੱਦਾ ਚੁੱਕਿਆ ਹੈ ਤੇ ਦੋਸ਼ ਲਗਾਇਆ ਹੈ ਕਿ ਅਡਾਨੀ ਨੇ 32 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਡਾਨੀ ਦੀ ਵਜ੍ਹਾ ਨਾਲ ਹੀ ਬਿਜਲੀ ਮਹਿੰਗੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਡਾਨੀ ਜੀ ਇੰਡੋਨੇਸ਼ੀਆ ਵਿਚ ਕੋਲਾ ਖਰੀਦਦੇ ਹਨ ਤੇ ਉਸਦਾ ਹਿੰਦੋਸਤਾਨ ਵਿਚ ਰੇਟ ਡਬਲ ਹੋ ਜਾਂਦਾ ਹੈ। ਉਹ ਕੋਲੇ ਦੀ ਕੀਮਤ ਨੂੰ ਗਲਤ ਦਿਖਾਉਂਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਜਿਵੇਂ ਹੀ ਬਿਜਲੀ ਦਾ ਸਵਿੱਚ ਆਨਕਰਦੇ ਹਨ, ਅਡਾਨੀ ਦੀ ਜੇਬ ਵਿਚ ਪੈਸਾ ਜਾਂਦਾ ਹੈ। ਅਡਾਨੀ ਦੀ ਰੱਖਿਆ ਭਾਰਤ ਦੇ ਪੀਐੱਮ ਕਰ ਰਹੇ ਹਨ। ਦੁਨੀਆ ਦੇ ਬਾਕੀ ਦੇਸ਼ਾਂ ਵਿਚ ਜਾਂਚ ਹੋ ਰਹੀ ਹੈ ਕਿ ਪਰ ਭਾਰਤ ਵਿਚ ਅਡਾਨੀ ਨੂੰ ਬਲੈਂਕ ਚੈੱਕ ਦਿੱਤਾ ਹੋਇਆ ਹੈ । ਉਹ ਜੋ ਮਰਜ਼ੀ ਚਾਹੁਣ ਕਰ ਸਕਦੇ ਹਨ। ਲੋਕ 32 ਹਜ਼ਾਰ ਕਰੋੜ ਦਾ ਅੰਕੜਾ ਯਾਦ ਰੱਖਣ। ਪੀਐੱਮ ਅਡਾਨੀ ਦੀ ਜਾਂਚ ਕਿਉਂ ਨਹੀਂ ਕਰਵਾਉਂਦੇ?
ਇਹ ਵੀ ਪੜ੍ਹੋ : ਸਿੱਖ ਨੌਜਵਾਨ ਨੇ ਜਿੱਤਿਆ ‘ਮਾਸਟਰ ਸ਼ੈੱਫ਼ ਸਿੰਗਾਪੁਰ’ 2023 ਦਾ ਖਿਤਾਬ, ਇਨਾਮ ਵਜੋਂ ਮਿਲੀ ਲੱਖਾਂ ਰੁ: ਦੀ ਰਕਮ
ਸ਼ਰਦ ਪਵਾਰ ਦੀ ਅਡਾਨੀ ਨਾਲ ਨੇੜਤਾ ਨੂੰ ਲੈ ਰਾਹੁਲ ਗਾਂਧੀ ਨੇ ਕਿਹਾ ਕਿ ਸ਼ਰਦ ਪਵਾਰ ਦੇਸ਼ ਦੇ ਪੀਐੱਮ ਨਹੀਂ ਹਨ, ਉਹ ਅਡਾਨੀ ਦੀ ਰੱਖਿਆ ਨਹੀਂ ਕਰ ਰਹੇ ਹਨ, ਇਸ ਲਈ ਮੈਂ ਸ਼ਰਦ ਪਵਾਰ ਤੋਂ ਅਡਾਨੀ ਨੂੰ ਲੈ ਕੇ ਸਵਾਲ ਨਹੀਂ ਪੁੱਛਦਾ। ਉਨ੍ਹਾਂ ਨੇ ਮੀਡੀਆ ‘ਤੇ ਸਵਾਲ ਚੁੱਕਦੇ ਹੋਏ ਕਿਹਾ, ਕੋਲੇ ਦਾ ਗਲਤ ਰੇਟ ਦਿਖਾ ਕੇ ਬਿਜਲੀ ਦੀ ਕੀਮਤ ਵਧਾ ਕੇ ਅਡਾਨੀ ਨੇ ਲੋਕਾਂ ਤੋਂ 12 ਹਜ਼ਾਰ ਕਰੋੜ ਰੁਪਏ ਵਸੂਲੇ ਹਨ। ਬਿਜਲੀ ਦੀ ਵਧਦੀ ਕੀਮਤ ਦੇ ਪਿੱਛੇ ਅਡਾਨੀ ਹੈ। ਹੈਰਾਨੀ ਹੈ ਕਿ ਮੀਡੀਆ ਇਸ ‘ਤੇ ਸਵਾਲ ਨਹੀਂ ਚੁੱਕਦੀ।
ਵੀਡੀਓ ਲਈ ਕਲਿੱਕ ਕਰੋ -: