ਦੀਵਾਲੀ ਤੋਂ ਪਹਿਲਾਂ ਰੇਲਵੇ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ। ਰੇਲ ਮੁਲਾਜ਼ਮਾਂ ਨੂੰ 78 ਦਿਨਾਂ ਦਾ ਬੋਨਸ ਮਿਲੇਗਾ। ਰੇਲ ਮੁਲਾਜ਼ਮਾਂ ਲਈ ਬੋਨਸ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਦਿੱਤੀ ਗਈ ਹੈ।
ਬੋਨਸਦਾ ਭੁਗਤਾਨ ਦੁਸਹਿਰਾ ਤੇ ਦੀਵਾਲੀ ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤਾ ਜਾਵੇਗਾ। ਦੱਸ ਦੇਈਏ ਕਿ ਪਿਛਲੇ ਸਾਲ ਸਰਕਾਰ ਨੇ ਕੁੱਲ ਮਿਲਾ ਕੇ 1832 ਕਰੋੜ ਰੁਪਏ ਦੀਵਾਲੀ ਬੋਨਸ ਵੰਡਿਆ ਸੀ। 11 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ 78 ਦਿਨ ਲਈ 17951 ਰੁਪਏ ਦਾ ਦੀਵਾਲੀ ਬੋਨਸ ਦਿੱਤਾ ਸੀ।
ਇਹ ਵੀ ਪੜ੍ਹੋ : AGTF ਪੰਜਾਬ ਨੂੰ ਮਿਲੀ ਵੱਡੀ ਸਫ਼ਲਤਾ, 4 ਪਿ.ਸਤੌਲ ਤੇ ਕਾ.ਰਤੂ.ਸ ਸਣੇ ਇੱਕ ਗੈਂ.ਗਸ.ਟਰ ਗ੍ਰਿਫਤਾਰ
ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਕੇਂਦਰੀ ਮੁਲਾਜ਼ਮਾਂ ਦਾ ਡੀਏ 42 ਫੀਸਦੀ ਤੋਂ ਵਧ ਕੇ 46 ਫੀਸਦੀ ਹੋ ਕਰ ਦਿੱਤਾ ਗਿਆ ਹੈ। ਵਧੇ ਹੋਏ ਡੀਏ ਦੀ ਗਣਨਾ 1 ਜੁਲਾਈ, 2023 ਤੋਂ ਕੀਤੀ ਜਾਵੇਗੀ ਤੇ ਜੁਲਾਈ ਤੋਂ ਅਕਤੂਬਰ ਤਕ ਦਾ ਬਕਾਇਆ ਮਹਿੰਗਾਈ ਭੱਤਾ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਵੰਬਰ ਮਹੀਨੇ ਤੋਂ ਤਨਖਾਹ 46 ਫੀਸਦੀ ਡੀ.ਏ ਦੇ ਆਧਾਰ ‘ਤੇ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: