ਦੇਸ਼ ਦੀ ਪਹਿਲੀ ਸੈਮੀ ਹਾਈਸਪੀਡ ਟ੍ਰੇਨ ਰੈਪਿਡਐਕਸ ਟ੍ਰੇਨ ਵਿਚ ਸਾਹਿਬਾਬਾਦ ਤੋਂ ਦੁਹਾਈ ਡਿਪੂ ਸਟੇਸ਼ਨ ਤੱਕ ਦਾ ਸਫਰ ਕਰਨ ਲਈ ਯਾਤਰੀਆਂ ਨੂੰ 50 ਰੁਪਏ ਖਰਚ ਕਰਨੇ ਪੈਣਗੇ। ਹਾਲਾਂਕਿ ਘੱਟੋ-ਘੱਟ ਕਿਰਾਇਆ ਸਿਰਫ 20 ਰੁਪਏ ਹੋਵੇਗਾ। NCRTC ਦੇ ਅਧਿਕਾਰੀਆਂ ਨੂੰ ਰੈਪਿਡਐਕਸ ਟ੍ਰੇਨ ਦੀ ਕਿਰਾਇਆ ਦਰ ਐਲਾਨ ਕਰ ਦਿੱਤਾ ਹੈ। ਪ੍ਰੀਮੀਅਮ ਕੋਚ ਦਾ ਸਫਰ ਮਹਿੰਗਾ ਹੋਵੇਗਾ। ਇਸ ਕੋਚ ਵਿਚ ਸਫਰ ਕਰਨ ਲਈ ਯਾਤਰੀਆਂ ਨੂੰ ਦੁੱਗਣਾ ਕਿਰਾਇਆ ਦੇਣਾ ਹੋਵੇਗਾ। ਸਾਹਿਬਾਬਾਦ ਤੋਂ ਦੁਹਾਈ ਡਿਪੂ ਤੱਕ ਜਾਣ ਲਈ 100 ਰੁਪਏ ਕਿਰਾਇਆ ਚੁਕਾਉਣਾ ਹੋਵੇਗਾ। 90 ਸੈਂਟੀਮੀਟਰ ਤੱਕ ਉਚਾਈ ਵਾਲੇ ਬੱਚੇ ਆਪਣੇ ਪਰਿਵਾਰ ਵਾਲਿਆਂ ਨਾਲ ਮੁਫਤ ਸਫਰ ਕਰ ਸਕਣਗੇ। ਹਰ ਯਾਤਰੀ ਆਪਣੇ ਨਾਲ 25 ਕਿਲੋਗ੍ਰਾਮ ਤੱਕ ਦਾ ਸਾਮਾਨ ਲਿਜਾ ਸਕੇਗਾ।
20 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਪਿਡਐਕਸ ਟ੍ਰੇਨ ਦਾ ਸਾਹਿਬਾਬਾਦ ਸਟੇਸ਼ਨਦਾ ਉਦਘਾਟਨ ਕਰਨਗੇ। ਅਗਲੇ ਦਿਨ ਯਾਨੀ 21 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਆਮ ਯਾਤਰੀਆਂ ਲਈ ਰੇਲ ਸੇਵਾ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਟ੍ਰੇਨ ਦੇ ਸਟੈਂਡਰਡ ਕੋਚ ਦਾ ਘੱਟੋ-ਘਟ ਕਿਰਾਇਆ 20 ਰੁਪਏ ਹੋਵੇਗਾ। ਇਸ ਕੋਚ ਵਿਚ ਗਾਜ਼ੀਆਬਾਦ ਤੋਂ ਗੁਲਧਰ ਤੇ ਦੁਬਾਈ ਤੱਕ ਦਾ ਸਫਰ 20 ਰੁਪਏ ਵਿਚ ਕੀਤਾ ਜਾ ਸਕੇਗਾ। ਸਾਹਿਬਾਬਾਦ ਤੋਂ ਗਾਜ਼ੀਆਬਾਦ ਸਟੇਸ਼ਨ ਤੱਕ ਦੇ ਸਫਰ ਲਈ ਯਾਤਰੀ ਨੂੰ 30 ਰੁਪਏ ਚੁਕਾਉਣੇ ਹੋਣਗੇ। ਪ੍ਰੀਮੀਅਮ ਕੋਚ ਵਿਚ ਘੱਟੋ-ਘੱਟ ਕਿਰਾਇਆ 40 ਰੁਪਏ ਰੱਖਿਆ ਗਿਆ ਹੈ। ਇਸ ਕੋਚ ਵਿਚ ਗਾਜ਼ੀਆਬਾਦ ਤੋਂ ਗੁਲਧਰ ਜਾਂ ਦੁਹਾਈ ਤੱਕ ਸਫਰ ਕਰਨ ਲਈ 40 ਰੁਪਏ ਦੇਣੇ ਹੋਣਗੇ। ਸਾਹਿਬਾਬਾਦ ਤੋਂ ਦੁਹਾਈ ਤੱਕ 80 ਰੁਪਏ ਤੇ ਦੁਬਾਈ ਡਿਪੂ ਤੱਕ 100 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਰਾਂਸ ਨੂੰ ਈ-ਮੇਲ ‘ਤੇ ਮਿਲੀ ਖਤਰਨਾਕ ਧਮ.ਕੀ, ਖਾਲੀ ਕਰਵਾਏ ਗਏ 6 ਏਅਰਪੋਰਟ
ਟ੍ਰੇਨ ਦਾ ਟਿਕਟ ਦੇਣ ਲਈ ਯਾਤਰੀਆਂ ਕੋਲ ਚਾਰ ਬਦਲ ਹੋਣਗੇ। ਲੋਕ ਮੋਬਾਈਲ ਐਪ ਰੈਪਿਡਐਕਸ ਕਨੈਕਟ ਰਾਹੀਂ, ਕਾਰਡ ਰਾਹੀਂ, ਸਟੇਸ਼ਨ ‘ਤੇ ਲੱਗੀਆਂ ਟਿਕਟ ਵੈਂਡਿੰਗ ਮਸ਼ੀਨਾਂ ਰਾਹੀਂ ਤੇ ਸਟੇਸ਼ਨ ‘ਤੇ ਬਣੇ ਟਿਕਟ ਕਾਊਂਟਰ ਜ਼ਰੀਏ ਟਿਕਟ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 90 ਸੈਮੀ. ਤੋਂ ਘੱਟ ਉਚਾਈ ਦੇ ਬੱਚਿਆਂ ਦਾ ਟਿਕਟ ਨਹੀਂ ਲੱਗੇਗਾ, ਉਹ ਮੁਫਤ ਯਾਤਰਾ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: