ਮਾਤਾ ਚਿੰਤਪੁਰਨੀ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹੁਣ ਸ਼ਰਧਾਲੂ ਮਾਂ ਚਿੰਤਪੁਰਨੀ ਦੇ ਵਰਚੁਅਲ ਦਰਸ਼ਨ ਕਰ ਸਕਣਗੇ। ਇਸ ਸਬੰਧੀ ਮੰਦਿਰ ਟਰੱਸਟ ਨੇ ਇਹ ਨਵੀਂ ਸਹੂਲਤ ਸ੍ਰੀ ਬਾਬਾ ਮੈਦਾਸ ਸਦਨ ਵਿੱਚ ਸ਼ੁਰੂ ਕੀਤੀ ਹੈ।
ਮੰਦਰ ਜਾਣ ਵਾਲੇ ਭਗਤਾਂ ਦੀਆਂ ਅੱਖਾਂ ਸਾਹਮਣੇ ਇੱਕ VR ਹੈਂਡਸੈੱਟ ਰਖਿਆ ਜਾਵੇਗਾ, ਜਿਸ ਮਗਰੋਂ ਸਾਢੇ 7 ਮਿੰਟ ਦੀ ਵੀਡੀਓ ਵਿੱਚ ਮੰਦਰ ਦੀ ਆਰਤੀਦੇ ਨਾਲ ਭੋਗ ਤੇ ਮੰਦਰ ਦੀਆਂ ਸਾਰੀਆਂ ਸਰਗਰਮੀਆਂ ਵਿਖਾਈਆਂ ਜਾਣਗੀਆਂ. ਵੀਆਰ ਹੈਡਸੈਟ ਲਾਉਣ ਤੋਂ ਬਾਅਦ ਭਗਤ ਨੂੰ ਮਾਤਾ ਰਾਣੀ ਦੇ ਦਰਸ਼ਨ ਦਾ ਵੀਡੀਓ ਵੇਖ ਕੇ ਵੱਖਰੀ ਹੀ ਅਨੁਭੂਤੀ ਹੋਵੇਗੀ ਅਤੇ ਅਜਿਹਾ ਲੱਗੇਗਾ ਜਿਵੇਂ ਉਹ ਅਸਲ ਵਿੱਚ ਮਾਤਾ ਰਾਣੀ ਦੇ ਮੰਦਰ ਵਿੱਚ ਖੜ੍ਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਸ਼ਰਧਾਲੂ ਨੂੰ 101 ਰੁਪਏ ਖਰਚੇ ਕਰਨੇ ਹੋਣਗੇ।

ਇਹ ਵੀ ਪੜ੍ਹੋ : ਕੁਲਬੀਰ ਜ਼ੀਰਾ ਨੂੰ ਜ਼ਮਾਨਤ ਮਿਲਣ ‘ਤੇ ਵੀ ਨਹੀਂ ਹੋਈ ਰਿਹਾਈ, ਕੇਸ ‘ਚ ਜੋੜੀ ਗਈ ਨਵੀਂ ਧਾਰਾ
ਜ਼ਿਕਰਯੋਗ ਹੈ ਕਿ ਹੁਣ ਤੱਕ ਵਰਚੁਅਲ ਦਰਸ਼ਨ ਦੀ ਸਹੂਲਤ ਕੇਵਲ ਵਰਿੰਦਾਵਨ ਦੇ ਇਸਕਾਨ ਮੰਦਿਰ ਵਿੱਚ ਉਪਲਬਧ ਸੀ, ਪਰ ਹੁਣ ਇਹ ਪ੍ਰਣਾਲੀ ਚਿੰਤਪੁਰਨੀ ਮੰਦਰ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਵੈਸ਼ਨੋ ਦੇਵੀ ਮੰਦਰ ਵਿੱਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸਹੂਲਤ ਤੀਜੇ ਨਵਰਾਤਰੇ ਦੌਰਾਨ ਸ਼ੁਰੂ ਕੀਤੀ ਗਈ ਸੀ। ਹੁਣ ਮੰਦਰ ‘ਚ ਆਉਣ ਵਾਲੇ ਸ਼ਰਧਾਲੂ VR ਲਈ 101 ਰੁਪਏ ਖਰਚ ਕਰਕੇ ਹੈੱਡਸੈੱਟ ਪਾ ਕੇ ਤੁਸੀਂ ਮੰਦਰ ਦੀ ਹਰ ਗਤੀਵਿਧੀ ਅਤੇ ਮਾਤਾ ਰਾਣੀ ਦੇ ਦਰਸ਼ਨ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
























