ਵਿਵੇਕ ਅਗਨੀਹੋਤਰੀ ਨੇ ਅੱਜ ਯਾਨੀ 21 ਅਕਤੂਬਰ ਨੂੰ ਬੈਂਗਲੁਰੂ ‘ਚ ਫਿਲਮ ਦਾ ਐਲਾਨ ਕੀਤਾ ਅਤੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਦਿੱਤੀ। ਇਕ ਪੋਸਟ ‘ਚ ‘ਪਰਵ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਵੱਡਾ ਐਲਾਨ, ਮਹਾਭਾਰਤ ਇਤਿਹਾਸ ਹੈ ਜਾਂ ਮਿਥਿਹਾਸ? ਅਸੀਂ ਪਦਮ ਭੂਸ਼ਣ ਡਾ: ਐੱਸ.ਐੱਲ. ਭੈਰੱਪਾ ਦੀ ‘ਮਾਡਰਨ ਕਲਾਸਿਕ’ ਪੇਸ਼ ਕਰਨ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ। ਪਰਵ-ਧਰਮ ਦੀ ਇੱਕ ਮਹਾਂਕਾਵਿ ਕਹਾਣੀ। ਇਹੀ ਕਾਰਨ ਹੈ ਕਿ ਇਸ ਪਰਵ ਨੂੰ ‘Masterpiece of Masterpieces’ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇਕ ਵੀਡੀਓ ਸ਼ੇਅਰ ਕੀਤਾ ਗਿਆ, ਜਿਸ ‘ਚ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅਤੇ ਐੱਸ.ਐੱਲ. ਭੈਰੱਪਾ ਇਕਰਾਰਨਾਮੇ ‘ਤੇ ਦਸਤਖਤ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵੀਡੀਓ ‘ਚ ਇਹ ਵੀ ਦੱਸਿਆ ਕਿ ‘ਪਰਵ’ ਕੀ ਹੈ। ਵੀਡੀਓ ਨੂੰ ਸੁਣਨ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਦੀ ਕਹਾਣੀ ਮਹਾਭਾਰਤ ‘ਤੇ ਆਧਾਰਿਤ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਫਿਲਮ ਤਿੰਨ ਹਿੱਸਿਆਂ ‘ਚ ਹੋਵੇਗੀ, ਜਿਸ ‘ਤੇ ਕੰਮ ਵੀ ਸ਼ੁਰੂ ਹੋ ਗਿਆ ਹੈ।
View this post on Instagram