ਲੁਧਿਆਣਾ ਦੇ ਧਨਾਂਸੂ ਵਿਚ ਲੱਗ ਰਹੇ ਟਾਟਾ ਸਟੀਲ ਵਿਚ ਸਕਰੈਪ ਨੂੰ ਰੀਸਾਈਕਲ ਕਰਕੇ ਸਟੀਲ ਬਣਾਇਆ ਜਾਵੇਗਾ। ਖਾਸ ਗੱਲ ਹੈ ਕਿ ਇਸ ਪਲਾਂਟ ਵਿਚ ਸਟੀਲ ਬਣਾਉਣ ਲਈ ਕੋਲੇ ਦਾ ਇਸਤੇਮਾਲ ਨਹੀਂ ਹੋਵੇਗਾ। ਉੱਤਰੀ ਭਾਰਤ ਦਾ ਇਹ ਆਪਣੀ ਕਿਸਮ ਦਾ ਪਹਿਲਾ ਗ੍ਰੀਨ ਸਟੀਲ ਪਲਾਂਟ ਹੋਵੇਗਾ। ਇਸ ਵਿਚ ਕੰਪਨੀ ਦੇ ਫਲੈਗਸ਼ਿਪ ਰਿਟੇਲ ਬ੍ਰਾਂਡ ਟਾਟਾ ਟਿਸਕੋਨ ਅਧੀਨ ਸਕ੍ਰੈਪ ਨੂੰ ਰਿਸਾਈਕਲ ਕਰਕੇ ਸਟੀਲ ਬਣਾਇਆ ਜਾਵੇਗਾ।
100 ਫੀਸਦੀ ਸਕ੍ਰੈਪ ਆਧਾਰਿਤ ਇਲੈਕਟ੍ਰਿਕ ਭੱਟੀ ਨਾਲ 0.75 ਐੱਮਟੀਪੀਏ ਦੇ ਸਮਰੱਥਾ ਵਾਲਾ ਇਹ ਪਲਾਂਟ ਹਾਈਟੈੱਕ ਵੈਲੀ ਵਿਚ 115 ਏਕੜ ਜਮੀਨ ਵਿਚ ਸਥਾਪਤ ਹੋਵੇਗਾ।ਇਸ ਪ੍ਰਾਜੈਕਟ ਜ਼ਰੀਏ ਰੋਜ਼ਗਾਰ ਦੇ ਲਗਭਗ 500 ਪ੍ਰਤੱਖ ਤੇ 2000 ਅਪ੍ਰਤੱਖ ਮੌਕੇ ਪੈਦਾ ਹੋਣਗੇ।
ਪੰਜਾਬ ਦੇ ਮੰਡੀ ਗੋਬਿੰਦਗੜ੍ਹ ਤੇ ਲੁਧਿਆਣਾ ਵਿਚ 200 ਤੋਂ ਵੱਧ ਸਟੀਲ ਰੋਲਿੰਗ ਮਿੱਲ ਤੇ ਮੁੱਖ ਕਲੱਸਟਰ ਹੈ।ਰਾਜ ਦੀ ਸਟੀਲ ਤੇ ਅਲਾਇਸ ਸੈਕਟਰ ਵਿਚ ਮਹੱਤਵਪੂਰਨ ਥਾਂ ਹੈ। ਸੂਬੇ ਵਿਚ ਵਰਧਮਾਨ ਸਪੈਸ਼ਲ ਸਟੀਲਜ਼,ਆਰਤੀ ਸਟੀਲ, ਹੀਰੋ ਸਟੀਲ, ਜੇਐੱਸਡਬਲਯੂ ਸਟੀਲ ਵਰਗੀਆਂ ਮੁੱਖ ਇਕਾਈਆਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ। ਇਸ ਸੈਕਟਰ ਨੂੰ ਉਦਯੋਗਿਕ ਵਪਾਰ ਵਿਕਾਸ ਨੀਤੀ-2022 ਵਿਚ ਮਨਪੰਸਦ ਸੈਕਟਰ ਵਜੋਂ ਦਰਸਾਇਆ ਗਿਆ ਹੈ। ਟਾਟਾ ਸਟੀਲ ਲਿਮਟਿਡ ਦਾ ਪੰਜਾਬ ਦੇ ਸਟੀਲ ਤੇ ਅਲਾਇਸ ਸੈਕਟਰ ਵਿਚ ਅਹਿਮ ਸਥਾਨ ਹੈ। 34 ਮਿਲੀਅਨ ਟਨ ਕੱਚੇ ਸਟੀਲ ਦੇ ਸਾਲਾਨਾ ਸਮਰੱਥਾ ਦੇ ਨਾਲ ਵਿਸ਼ਵ ਪੱਧਰੀ ਸਟੀਲ ਕੰਪਨੀਆਂ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮਨਾਇਆ ਗਿਆ ਦਾਨ ਉਤਸਵ, ਕੱਪੜੇ-ਕਿਤਾਬਾਂ ਤੇ ਦਵਾਈਆਂ ਤੇ ਹੋਰ ਘਰੇਲੂ ਸਮਾਨ ਵੰਡਿਆ
ਟਾਟਾ ਸਟੀਲ ਦੇ ਸੀਈਓ ਤੇ ਐੱਮਡੀ ਟੀਵੀ ਨਰੇਂਦਰਨ ਨੇ ਪਲਾਂਟ ਸਥਾਪਤ ਕਰਨ ਸਬੰਧੀ ਮਨਜ਼ੂਰੀਆਂ ਦੇਣ ਲਈ ਸੀਐੱਮ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਲਾਂਟ 18 ਮਹੀਨੇ ਵਿਚ ਕਾਰਜਸ਼ੀਲ ਹੋ ਜਾਵੇਗਾ। ਪੰਜਾਬ ਨੇ ਦੇਸ਼ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ ਤੇ ਹੁਣ ਇਹ ਪ੍ਰਦੂਸ਼ਣ ਰਹਿਤ ਸਟੀਲ ਬਣਾਉਣ ਦੇ ਖੇਤਰ ਵਿਚ ਕ੍ਰਾਂਤੀ ਲਿਆਏਗਾ।
ਵੀਡੀਓ ਲਈ ਕਲਿੱਕ ਕਰੋ -: