ਬੀਐੱਸਐੱਫ ਗੁਰਦਾਸਪੁਰ ਦੀ 58 ਬਟਾਲੀਅਨ ਦੀ ਬੀਓਪੀ ਆਦੀਆਂ ‘ਤੇ ਮੁਸਤੈਦ ਬੀਐੱਸਐੱਫ ਜਵਾਨਾਂ ਨੇ ਕੌਮਾਂਤਰੀ ਸਰਹੱਦ ‘ਤੇ ਭਾਰਤੀ ਖੇਤਰ ਵਿਚ ਦਾਖਲ ਹੋਏ ਡ੍ਰੋਨ ‘ਤੇ ਫਾਇਰਿੰਗ ਕੀਤੀ ਤੇ ਰੌਸ਼ਨੀ ਵਾਲੇ ਬੰਬ ਛੱਡੇ ਗਏ।
ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਰਾਤ 10.30 ਦੇ ਲਗਭਗ ਬੀਓਪੀ ਆਦੀਆਂ ਦੇ ਜਵਾਨਾਂ ਨੇ ਸਰਹੱਦ ‘ਤੇ ਆਸਮਾਨ ‘ਚ ਡ੍ਰੋਨ ਵਰਗੀ ਚੀਜ਼ ਨੂੰ ਭਾਰਤੀ ਖੇਤਰ ਵਿਚ ਵੜਦੇ ਦੇਖਿਆ ਜਿਥੇ ਉਨ੍ਹਾਂ ਨੇ ਤੁਰੰਤ ਫਾਇਰਿੰਗ ਕੀਤੀ ਤੇ ਰੌਸ਼ਨੀ ਵਾਲੇ ਬੰਬ ਛੱਡੇ।
ਇਹ ਵੀ ਪੜ੍ਹੋ : ਭਾਰਤ-ਨਿਊਜ਼ੀਲੈਂਡ ‘ਚ ਮੁਕਾਬਲਾ ਅੱਜ , 20 ਸਾਲ ਤੋਂ ਟੂਰਨਾਮੈਂਟ ‘ਚ ਨਿਊਜ਼ੀਲੈਂਡ ਨੂੰ ਨਹੀਂ ਹਰਾ ਸਕਿਆ ਹੈ ਭਾਰਤ
ਘਟਨਾ ਦੀ ਖਬਰ ਸੁਣਕੇ ਬੀਐੱਸਐੱਫ ਦੇ ਉੱਚ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਡੀਐੱਸਪੀ ਗੁਰਵਿੰਦਰ ਸਿੰਘ, ਪੁਲਿਸ ਸਟੇਸ਼ਨ ਦੌਰੰਗਲਾ ਦੇ ਐੱਸਐੱਚਓ ਜੀਤੇਂਦਰ ਪਾਲ ਸਬੰਧਤ ਇਲਾਕੇ ਵਿਚ ਪਹੁੰਚੇ। ਇਥੇ BSF ਤੇ ਪੰਜਾਬ ਪੁਲਿਸ ਨੇ ਸਰਚ ਆਪ੍ਰੇਸ਼ਨ ਚਲਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: