ਫਿਰੋਜ਼ਪੁਰ ਰੇਲਵੇ ਸਟੇਸ਼ਨ ਨੇ ਤਿਓਹਾਰੀ ਸੀਜ਼ਨ ਵਿਚ ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਜੰਮੂ ਤਵੀ-ਨਵੀਂ ਦਿੱਲੀ ਵਿਚ ਅੰਮ੍ਰਿਤ ਕਲਸ਼ ਯਾਤਰਾ ਸੁਪਰਫਾਸਟ ਸਪੈਸ਼ਲ ਟ੍ਰੇਨ ਚਲਾਉਣ ਦਾ ਫੈਸਲਾ ਕੀਤਾਹੈ। ਟ੍ਰੇਨ ਨੰਬਰ 04606/04045 ਤੋਂ ਜੰਮੂ ਤਵੀ-ਨਵੀਂ ਦਿੱਲੀ ਦੇ ਵਿਚ ਚੱਲੇਗੀ। ਇਹ ਸਪੈਸ਼ਲ ਟ੍ਰੇਨ 2 ਫੇਰੇ ਜੰਮੂਤਵੀ-ਨਵੀਂ ਦਿੱਲੀ ਦੇ ਵਿਚਕਾਰ ਲਗਾਏਗੀ।
04046 ਜੰਮੂ ਤਵੀ-ਨਵੀਂ ਦਿੱਲੀ ਅੰਮ੍ਰਿਤ ਕਲਸ਼ਯਾਤਰਾ ਸੁਪਰਫਾਸਟ 28 ਅਕਤੂਬਰ ਨੂੰ ਜੰਮੂ-ਤਵੀ ਤੋਂ ਰਾ. 8.15 ਵਜੇ ਚੱਲ ਕੇ ਅਗਲੇ ਦਿਨ ਸਵੇਰੇ 6.20 ਵਜੇ ਨਵੀਂ ਦਿੱਲੀ ਪਹੁੰਚੇਗੀ।ਵਾਪਸੀ ਵਿਚ ਟ੍ਰੇਨ ਨੰਬਰ 04045 ਨਵੀਂ ਦਿੱਲੀ-ਜੰਮੂ ਤਵੀ ਸਪੈਸ਼ਲ ਟ੍ਰੇਨ ਇਕ ਨਵੰਬਰ ਨੂੰ ਨਵੀਂ ਦਿੱਲੀ ਤੋਂ ਸਵੇਰੇ 9.15 ਵਜੇ ਚੱਲ ਕੇਉਸੇ ਦਿਨ ਸ਼ਾਮ 6.10 ਵਜੇ ਜੰਮੂ ਤਵੀ ਪਹੁੰਚੇਗੀ। ਇਹ ਸਪੈਸ਼ਲ ਟ੍ਰੇਨ ਰਸਤੇ ਵਿਚ ਲੁਧਿਆਣਾ ਤੇ ਅੰਬਾਲਾ ਕੈਂਟ ‘ਤੇ ਦੋਵੇਂ ਦਿਸ਼ਾਵਾਂ ਵਿਚ ਰੁਕੇਗੀ।
ਇਸੇ ਤਰ੍ਹਾਂ ਰੇਲਵੇ ਨੇ ਦੂਜੀ ਸਪੈਸ਼ਲ ਟ੍ਰੇਨ ਨੰਬਰ 04033/04034 ਨਵੀਂ ਦਿੱਲੀ-ਸ਼ਹੀਦ ਕੈਪਟਨ ਤੁਸ਼ਾਰ ਮਹਾਜਨ-ਨਵੀਂ ਦਿੱਲੀ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਟ੍ਰੇਨ ਨੰਬਰ 04033 ਨਵੀਂ ਦਿੱਲੀ-ਸ਼ਹੀਦ ਤੁਸ਼ਾਰ ਮਹਾਜਨ (ਊਧਮਪੁਰ) ਸੁਪਰਫਾਸਟ ਐਕਸਪ੍ਰੈਸ 27 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਰਾਤ 11.30 ਵਜੇ ਚੱਲ ਕੇ ਅਗਲੇ ਦਿਨ 10.55 ਵਜੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਪਹੁੰਚੇਗੀ।
ਇਹ ਵੀ ਪੜ੍ਹੋ : ਏਸ਼ੀਆਈ ਪੈਰਾ ਗੇਮਸ : ਅੰਕੁਰ ਧਾਮਾ ਨੇ ਜਿੱਤਿਆ ਗੋਲਡ, 16.37 ਮਿੰਟ ਵਿਚ ਲਗਾਈ 5000 ਮੀਟਰ ਦੀ ਦੌੜ
ਵਾਪਸੀ ਵਿਚ ਟ੍ਰੇਨ ਨੰਬਰ 04034 ਸੁਪਰਫਾਸਟ ਐਕਸਪ੍ਰੈਸ 1 ਨਵੰਬਰ ਨੂੰ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਤੋਂ ਰਾਤ 10.05 ਵਜੇ ਚੱਲ ਕੇ ਅਗਲੇ ਦਿਨ ਸਵੇਰੇ9.30 ਵਜੇ ਨਵੀਂ ਦਿੱਲੀ ਪਹੁੰਚੇਗੀ। ਏਸੀ ਸ਼੍ਰੇਣੀ ਦੇ ਡੱਬਿਆਂ ਵਾਲੀਇਹ ਸਪੈਸ਼ਲ ਟ੍ਰੇਨ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾਕੈਂਟ, ਲੁਧਿਆਣਾ, ਜਲੰਧਰ, ਪਠਾਨਕੋਟ ਕੈਂਟਤੇ ਜੰਮੂ ਤਵੀ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ਵਿਚ ਰੁਕੇਗੀ।
ਵੀਡੀਓ ਲਈ ਕਲਿੱਕ ਕਰੋ -: