ਐਲੋਨ ਮਸਕ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ਹੁਣੇ ਜਿਹੇ ਉਨ੍ਹਾਂ ਨੇ ਮੈਟਾ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਬਾਅਦ ਮਾਹੌਲ ਗਰਮਾ ਗਿਆ ਸੀ। ਹੁਣ ਉਨ੍ਹਾਂ ਨੇ ਵਿਕੀਪੀਡੀਆ ਨਾਲ ਵੀ ਪੰਗਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਕੀਪੀਡੀਆ ਆਪਣਾ ਨਾਂ ਬਦਲੇਗਾ ਤਾਂ ਉਹ ਉਸ ਨੂੰ ਇਕ ਅਰਬ ਡਾਲਰ ਦੇਣਗੇ।
ਜ਼ਿਕਰਯੋਗ ਹੈ ਕਿ ਐਲੋਨ ਮਸਕ ਨੇ ਪਿਛਲੇ ਸਾਲ ਟਵਿੱਟਰ ਨੂੰ ਪੂਰੀ ਤਰ੍ਹਾਂ ਖਰੀਦ ਲਿਆ ਸੀ। ਇਸ ਦੇ ਬਾਅਦ ਤੋਂ ਉਹ ਨਵੇਂ-ਨਵੇਂ ਬਦਲਾਅ ਕਰਦੇ ਰਹੇ ਹਨ। ਕੁਝ ਮਹੀਨਿਆਂ ਪਹਿਲਾਂ ਹੀ ਟਵਿੱਟਰ ਦਾ ਨਾਂ ਬਦਲ ਕੇ ਐਕਸ ਰੱਖ ਦਿੱਤਾ ਸੀ।ਇਸ ਵਿਚ ਉਨ੍ਹਾਂ ਨੇ ਵਿਕੀਪੀਡੀਆ ਨੂੰ ਵੀ ਚੈਲੰਜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਵਿਕੀਪੀਡੀਆ ਆਪਣਾ ਨਾਂ ਬਦਲਦਾ ਹੈ ਤਾਂ ਮੈਂ ਉਸ ਨੂੰ ਇਕ ਅਰਬ ਡਾਲਰ ਦੇਵਾਂਗੇ। ਇਸ ‘ਤੇ ਯੂਜ਼ਰ ਨੇ ਵਿਕੀਪੀਡੀਆ ਨੂੰ ਨਾਂ ਬਦਲਣ ਦੀ ਸਲਾਹ ਦਿੱਤੀ ਤੇ ਕਿਹਾ ਜਿਵੇਂ ਹੀ ਰੁਪਏ ਮਿਲਣ ਜਾਣ ਵਾਪਸ ਤੁਸੀਂ ਆਪਣਾ ਨਾਂ ਬਦਲ ਲੈਣਾ। ਇਸ ‘ਤੇ ਮਸਕ ਨੇ ਇਕ ਸ਼ਰਤ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਪਾਗਲ ਨਹੀਂ ਹਾਂ। ਵਿਕੀਪੀਡੀਆ ਨੂੰ ਘੱਟ ਤੋਂ ਘੱਟ ਇਕ ਸਾਲ ਲਈ ਨਾਂ ਬਦਲਣਾ ਹੋਵੇਗਾ।
ਟੇਸਲਾ ਦੇ ਸੀਈਓ ਨੇ ਇਕ ਹੋਰ ਪੋਸਟ ਕੀਤਾ। ਉਸ ਵਿਚ ਉਨ੍ਹਾਂ ਨੇ ਵਿਕੀਪੀਡੀਆ ਦੇ ਹੋਮਪੇਜ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਜਿਸ ਵਿਚ ਉਲੇਖ ਕੀਤਾ ਗਿਆ ਸੀ ਕਿ ਜਿਮੀ ਵੇਲਸ ਵੱਲੋਂ ਅਪੀਲ ਹੈ ਕਿ ਵਿਕੀਪੀਡੀਆ ਵਿਕਰੀ ਲਈ ਨਹੀਂ ਹੈ।
ਇਹ ਵੀ ਪੜ੍ਹੋ : ਦੁਸਹਿਰੇ ਮੌਕੇ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਅੱਧੀ ਛੁੱਟੀ ਦਾ ਐਲਾਨ, ਇੰਨੇ ਵਜੇ ਤੱਕ ਕੰਮ ਕਰਵਾ ਸਕਣਗੇ ਲੋਕ
ਮਸਕ ਨੇ ਕਿਹਾ ਕਿ ਕੀ ਤੁਸੀਂ ਕਦੇ ਸੋਚਿਆ ਹੈ ਕਿ ਵਿਕੀਪੀਡੀਆ ਫਾਊਂਡੇਸ਼ਨ ਇੰਨਾ ਪੈਸਾ ਕਿਉਂ ਚਾਹੁੰਦਾ ਹੈ? ਵਿਕੀਪੀਡੀਆ ਨੂੰ ਚਲਾਉਣ ਲਈ ਨਿਸ਼ਚਿਤ ਤੌਰ ‘ਤੇ ਇਸ ਦੀ ਲੋੜ ਨਹੀਂ ਹੈ। ਦਿਮਾਗ ਵਾਲੇ ਲੋਕ ਜਾਨਣਾ ਚਾਹੁੰਦੇ ਹਨ ਕਿ ਤੁਸੀਂ ਸੱਚਮੁੱਚ ਆਪਣੇ ਫੋਨ ਤੋਂ ਕੁਝ ਵੀ ਲਿਖ ਸਕਦੇ ਹੋ ਤਾਂ ਪੈਸੇ ਕਿਸ ਲਈ ਚਾਹੀਦੇ?
ਵੀਡੀਓ ਲਈ ਕਲਿੱਕ ਕਰੋ -: