ਆਗਰਾ-ਝਾਂਸੀ ਰੇਲਵੇ ਟਰੈਕ ‘ਤੇ ਟ੍ਰੇਨ ਵਿਚ ਲੱਗੀ ਅੱਗ ਨਾਲ ਚੀਖ-ਪੁਕਾਰ ਮਚ ਗਈ। ਆਗਰਾ-ਝਾਂਸੀ ਰੇਲਵੇ ਟਰੈਕ ਸਥਿਤ ਭਾਂਡਈ ਰੇਲਵੇ ਸਟੇਸ਼ਨ ਦੇ ਨੇੜੇ 14624 ਪਾਤਾਲਕੋਟ ਐਕਸਪ੍ਰੈਸ ਵਿਚ ਅਚਾਨਕ ਅੱਗ ਲੱਗ ਗਈ। ਐਕਸਪ੍ਰੈਸ ਫਿਰੋਜ਼ਪੁਰ ਪੰਜਾਬ ਤੋਂ ਛਿੰਦਵਾੜਾ ਜਾ ਰਹੀ ਸੀ।ਟ੍ਰੇਨ ਦੇ 2 ਡੱਬਿਆਂ ਵਿਚ ਅੱਗ ਲੱਗ ਗਈ।
ਹਾਦਸੇ ਵਿਚ ਕਈ ਲੋਕ ਜ਼ਖਮੀ ਹੋ ਗਏ ਹਨ। ਸਥਾਨਕ ਲੋਕਾਂ ਦੀ ਭੀੜ ਵੀ ਘਟਨਾ ਵਾਲੀ ਥਾਂ ‘ਤੇ ਦੌੜਨ ਲੱਗੀ। ਟ੍ਰੇਨ ਵਿਚ ਅੱਗ ਲੱਗਣ ਦੇ ਬਾਅਦ ਕਈ ਕਿਲੋਮੀਟਰ ਤੱਕ ਧੂੰਆਂ ਦਿਖਾਈ ਦੇ ਰਿਹਾ ਸੀ। ਹਾਲਾਂਕਿ ਸਮਾਂ ਰਹਿੰਦੇ ਦੋਵੇਂ ਡੱਬਿਆਂ ਵਿਚ ਬੈਠੇ ਲੋਕ ਸੁਰੱਖਿਅਤ ਬਾਹਰ ਕੱਢ ਲਏ ਗਏ, ਕਾਫੀ ਸਮੇਂ ਤੱਕ ਟ੍ਰੇਨ ਵਿਚ ਅੱਗ ਲੱਗ ਰਹੀ ਹੈ।
ਰੇਲਵੇ ਦੇ ਅਧਿਕਾਰੀ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਰਹੇ ਹਨ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ। ਹਾਦਸੇ ਵਿਚ ਲਗਭਗ 10 ਤੋਂ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਲੋਕ ਵੀ ਅੱਗ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ : 28 ਨੂੰ ਬਾਲਮੀਕਿ ਜਯੰਤੀ ਮੌਕੇ ਪੂਰੇ ਪੰਜਾਬ ‘ਚ ਤੇ 30 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਅੰਮ੍ਰਿਤਸਰ ‘ਚ ਛੁੱਟੀ
ਆਗਰਾ ਰੇਲ ਮੰਡਲ ਦੇ ਭਾਂਡਈ ਸਟੇਸ਼ਨ ਕੋਲ ਫਿਰੋਜ਼ਪੁਰ ਤੋਂ ਸਿਵਨੀ ਜਾ ਰਹੀ ਪਾਤਾਲਕੋਟ ਐਕਸਪ੍ਰੈਸ ਦੇ ਦੋ ਡੱਬਿਆਂ ਵਿਚ ਅੱਗ ਲੱਗ ਗਈ। ਇਸ ਕਾਰਨ ਝਾਂਸੀ-ਆਗਰਾ ਰੇਲਵੇ ਟਰੈਕ ‘ਤੇ ਆਵਾਜਾਈ ਪ੍ਰਭਾਵਿਤ ਹੋ ਗਈ। ਵੰਦੇਭਾਰਤ ਭਾਰਤ, ਦੁਰਗ ਹਮਸਫਰ ਸਣੇ ਕਈ ਟ੍ਰੇਨਾਂ ਨੂੰ ਆਗਰਾ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ। ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: