ਵਨਡੇ ਵਿਸ਼ਵ ਕੱਪ 2023 ਵਿੱਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਇੰਗਲੈਂਡ ਤੇ ਸ਼੍ਰੀਲੰਕਾ ਦੀ ਟੀਮ ਅੱਜ ਇੱਕ-ਦੂਜੇ ਦੇ ਖਿਲਾਫ਼ ਮੈਦਾਨ ‘ਤੇ ਉਤਰੇਗੀ। ਦੋਹਾਂ ਟੀਮਾਂ ਨੇ ਚਾਰ ਮੈਚਾਂ ਤੋਂ ਬਾਅਦ ਹੁਣ ਤੱਕ ਸਿਰਫ਼ ਇੱਕ ਹੀ ਮੈਚ ਜਿੱਤਿਆ ਹੈ ਤੇ ਅੱਜ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਜਾਵੇਗੀ , ਟਾਪ-4 ਦੇ ਲਈ ਕੁਆਲੀਫਾਈ ਕਰਨਾ ਉਨ੍ਹਾਂ ਦੇ ਲਈ ਅਸੰਭਵ ਹੋਵੇਗਾ। ਸ਼੍ਰੀਲੰਕਾ ਤੇ ਇੰਗਲੈਂਡ ਦੇ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ।
ਇੰਗਲੈਂਡ ਇਸ ਸਮੇਂ ਵਨਡੇ ਤੇ ਟੀ-20 ਦੋਹਾਂ ਫਾਰਮੈਟਾਂ ਦੀ ਡਿਫੈਂਨਡਿੰਗ ਚੈਂਪੀਅਨ ਹੈ। ਉਨ੍ਹਾਂ ਦੇ ਖੇਡਣ ਦਾ ਅੰਦਾਜ਼ ਕਾਫ਼ੀ ਅਲੱਗ ਹੈ। ਇਨ੍ਹਾਂ ਕਾਰਨਾਂ ਕਰ ਕੇ ਇਸ ਵਿਸ਼ਵ ਕੱਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਨੂੰ ਇੱਕ ਵਾਰ ਫਿਰ ਵਿਸ਼ਵ ਕੱਪ ਜੇਤੂ ਬਣਨ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਵਿਸ਼ਵ ਕੱਪ ਸ਼ੁਰੂ ਹੋਣ ਦੇ ਬਾਅਦ ਅਜਿਹਾ ਨਹੀਂ ਹੋਇਆ। ਇੰਗਲੈਂਡ ਦਾ ਪ੍ਰਦਰਸ਼ਨ ਬੇਹੱਦ ਸਧਾਰਣ ਰਿਹਾ ਹੈ। ਇੰਗਲੈਂਡ ਨੇ ਵਿਸ਼ਵ ਕੱਪ ਤੋਂ ਪਹਿਲਾਂ ਮੈਚ ਵਿੱਚ ਨਿਊਜ਼ੀਲੈਂਡ ਦੇ ਹੱਥੋਂ ਕਰਾਰੀ ਹਾਰ ਝੇਲਣੀ ਪਈ। ਹਾਲਾਂਕਿ ਉਸਦੇ ਬਾਅਦ ਉਨ੍ਹਾਂ ਦੀ ਟੀਮ ਨੇ ਬੰਗਲਾਦੇਸ਼ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਵਾਪਸੀ ਜ਼ਰੂਰ ਕੀਤੀ, ਪਰ ਫਿਰ ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਦੇ ਹੱਥੋਂ ਹਾਰ ਕੇ ਉਨ੍ਹਾਂ ਨੇ ਸੈਮੀਫਾਈਨਲ ਵਿੱਚ ਪਹੁੰਚਣ ਦਾ ਰਸਤਾ ਮੁਸ਼ਕਿਲ ਬਣਾ ਲਿਆ ਹੈ।
ਉੱਥੇ ਹੀ ਜੇਕਰ ਸ਼੍ਰੀਲੰਕਾ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਵਧੀਆ ਕ੍ਰਿਕਟ ਖੇਡੀ ਸੀ ਤੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਲਗਾਤਾਰ ਮੈਚ ਜਿੱਤਦੇ ਆ ਰਹੇ ਸਨ। ਏਸ਼ੀਆ ਟੀਮ ਵਿੱਚ ਵੀ ਸ਼੍ਰੀਲੰਕਾ ਨੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਹਾਲਾਂਕਿ ਫਾਈਨਲ ਵਿੱਚ ਭਾਰਤ ਦੇ ਹੱਥੋਂ ਸ਼੍ਰੀਲੰਕਾ ਨੂੰ ਇੱਕ ਬੇਹੱਦ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਹੈ। ਉਨ੍ਹਾਂ ਨੇ ਵੀ ਹੁਣ ਤੱਕ ਸਿਰਫ਼ ਇੱਕ ਮੈਚ ਜਿੱਤਿਆ ਹੈ, ਜਦਕਿ 3 ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ।
ਦੱਸ ਦੇਈਏ ਕਿ ਦੋਹਾਂ ਟੀਮਾਂ ਵਿਚਾਲੇ ਮੁਕਾਬਲਾ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਦਾਨ ਬੱਲੇਬਾਜ਼ਾਂ ਨੂੰ ਖੂਬ ਰਾਸ ਆਉਂਦਾ ਹੈ ਕਿਉਂਕਿ ਇੱਥੇ ਵਧੀਆ ਤਰੀਕੇ ਨਾਲ ਗੇਂਦ ਤੇ ਬੱਲੇ ਦਾ ਮਿਲਨ ਹੁੰਦਾ ਹੈ। ਇਸ ਮੈਦਾਨ ‘ਤੇ ਆਮ ਤੌਰ ‘ਤੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਗੇਂਦਬਾਜ਼ਾਂ ਦੇ ਲਈ ਵੀ ਇਸ ਪਿਚ ਵਿੱਚ ਕੁਝ ਹੈ। ਇਸ ਮੈਦਾਨ ‘ਤੇ ਖੇਡ ਜਿਵੇਂ-ਜਿਵੇਂ ਅੱਗੇ ਵੱਧਦੀ ਹੈ, ਸਪਿਨਰਾਂ ਨੂੰ ਪਿਚ ਤੋਂ ਥੋੜ੍ਹੀ ਮਦਦ ਮਿਲਣ ਲੱਗਦੀ ਹੈ। ਇਸ ਮੈਦਾਨ ‘ਤੇ ਹੁਣ ਤੱਕ ਕੁੱਲ 39 ਵਨਡੇ ਮੈਚ ਖੇਡੇ ਗਏ ਹਨ। ਜਿਸ ਵਿੱਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ 15 ਅਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ 20 ਮੁਕਾਬਲੇ ਜਿੱਤੇ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਇੰਗਲੈਂਡ: ਡੇਵਿਡ ਮਲਾਨ, ਜਾਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਹੈਰੀ ਬ੍ਰੂਕ/ ਲਿਯਾਮ ਲਿਵਿੰਗਸਟੋਨ, ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਡੇਵਿਡ ਵਿਲੀ/ਮੋਇਨ ਅਲੀ, ਕ੍ਰਿਸ ਵੋਕਸ/ਸੈਮ ਕੁਰੇਨ, ਆਦਿਲ ਰਾਸ਼ਿਦ, ਗਸ ਐਟਕਿੰਸਨ, ਮਾਰਕ ਵੁੱਡ।
ਸ਼੍ਰੀਲੰਕਾ: ਪਥੁਮ ਨਿਸਾਂਕਾ। ਕੁਸਲ ਪਰੇਰਾ, ਕੁਸਲ ਮੈਂਡਿਸ, ਸਦੀਰਾ ਸਮਰਵਿਕ੍ਰਮਾ, ਚੈਰਿਥ ਅਸਲਾਂਕਾ, ਧਨੰਜਯ ਡੀ ਸਿਲਵਾ, ਐਂਜਲੋ ਮੈਥਿਊਜ, ਦੁਸ਼ਾਨ ਹੇਮੰਥਾ/ਡੁਨਿਥ ਵੇਲਾਲੇਜ, ਮਹੀਸ਼ ਤੀਕਸ਼ਣਾ, ਕਾਸੁਨ ਰਾਜਿਥਾ, ਦਿਲਸ਼ਾਨ ਮਦੁਸ਼ੰਕਾ।
ਵੀਡੀਓ ਲਈ ਕਲਿੱਕ ਕਰੋ -: