ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਬਾਰਡਰ ‘ਤੇ ਬੀਐੱਸਐੱਫ ਤੇ ਪੰਜਾਬ ਪੁਲਿਸ ਨੂੰ ਜੁਆਇੰਟ ਸਰਚ ਆਪ੍ਰੇਸ਼ਨ ਵਿਚ ਚਾਈਨਾ ਮੇਡ ਡ੍ਰੋਨ ਬਰਾਮਦ ਹੋਇਆ ਹੈ। ਇਹ ਮਿੰਨੀ ਡ੍ਰੋਨ ਹੈ, ਜਿਸ ਨੂੰ ਪਾਕਿਸਤਾਨ ਵਿਚ ਬੈਠੇ ਤਸਕਰ 1 ਕਿਲੋ ਤੋਂਘੱਟ ਮਾਤਰਾ ਦੀ ਹੈਰੋਇਨ ਨੂੰ ਸਰਹੱਦ ਪਾਰ ਕਰਵਾਉਣ ਵਿਚ ਵਰਤਦੇ ਹਨ। ਫਿਲਹਾਲ ਡ੍ਰੋਨ ਨੂੰ ਪੁਲਿਸ ਨੇ ਆਪਣੀ ਕਸਟੱਡੀ ਵਿਚ ਲੈ ਲਿਆ ਹੈ ਤੇ ਫੋਰੈਂਸਿੰਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਰਹੱਦ ‘ਤੇ ਬੀਤੇ ਦਿਨੀਂ ਡ੍ਰੋਨ ਮੂਵਮੈਂਟ ਦੀ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਪੰਜਾਬ ਪੁਲਿਸ ਤੇ ਬੀਐੱਸਐੱਫ ਨੇ ਜੁਆਇੰਟ ਸਰਚ ਆਪ੍ਰੇਸ਼ਨ ਚਲਾਇਆ। ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਬੈਰੋਪਾਲ ਵਿਚ ਸਰਚ ਦੌਰਾਨ ਖੇਤਾਂ ਵਿਚ ਇਕ ਡ੍ਰੋਨ ਮਿਲਿਆ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਇਕ ਕਵਾਰਡਕਾਪਟਰ ਮਾਡਲ ਡੀਜੇਆਈ ਮਾਵਿਕ 3 ਕਲਾਸਿਕ ਡ੍ਰੋਨ ਹੈ ਜਿਸ ਦੀ ਮੈਨੂਫੈਕਚਰਿੰਗ ਚਾਈਨਾਵਿਚ ਹੁੰਦੀ ਹੈ। ਤਸਕਰ ਛੋਟੀ ਖੇਪ ਨੂੰ ਸਰਹੱਦ ਪਾਰ ਕਰਵਾਉਣ ਵਿਚ ਇਸ ਦੀ ਵਰਤੋਂ ਕਰਦੇ ਹਨ ਇਸ ਡ੍ਰੋਨ ਵਿਚ ਕੈਮਰਾ ਹੁੰਦਾ ਹੈ, ਜਿਸ ਦੀ ਫੁਟੇਜ ਡ੍ਰੋਨ ਉਡਾਉਣ ਵਾਲੇ ਤੱਕ ਪਹੁੰਚ ਜਾਂਦੀ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਕਾਰ ਚੋਰੀ ਦੇ ਮਾਮਲਿਆਂ ‘ਚ 64 ਪੰਜਾਬੀ ਨਾਮਜ਼ਦ, ਪੁਲਿਸ ਨੇ 1,000 ਤੋਂ ਵੱਧ ਵਾਹਨ ਕੀਤੇ ਬਰਾਮਦ
ਜੇਕਰ ਡ੍ਰੋਨ ਡਿੱਗ ਜਾਵੇ ਤਾਂ ਭਾਰਤੀ ਤਸਕਰ ਪਾਕਿਸਤਾਨੀ ਤਸਕਰਾਂ ਤੋਂ ਭੇਜੀ ਵੀਡੀਓ ਦੇ ਆਧਾਰ ‘ਤੇ ਇਸ ਨੂੰ ਲੱਭ ਲੈਂਦੇ ਹਨ। ਇੰਨਾ ਹੀ ਨਹੀਂ ਡ੍ਰੋਨ ਦੀ ਖੇਪ ਕਿਥੇ ਡਿੱਗੀ ਹੈ, ਉਸ ਦੀ ਸਪੱਸਟ ਲੋਕੇਸ਼ਨ ਵੀ ਤਸਕਰਾਂ ਨੂੰ ਸਾਫ ਪਤਾ ਲੱਗ ਜਾਂਦੀ ਹੈ। ਛੋਟਾ ਹੋਣ ਕਾਰਨ ਬੀਐੱਸਐੱਫ ਜਵਾਨਾਂ ਦੀ ਨਜ਼ਰ ਤੋਂ ਵੀ ਬਚ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: