ਗੂਗਲ ਆਪਣੇ ਮੈਪਸ ਐਪ ਲਈ ਨਵੇਂ ਅਪਡੇਟ ਜਾਰੀ ਕਰ ਰਿਹਾ ਹੈ। Google Maps ਫੀਚਰਸ ਦੀ ਪਹਿਲੀ ਝਲਕ ਇਸੇ ਸਾਲ ਮਈ ਵਿਚ ਹੋਈ Google I/O ਈਵੈਂਟ ਵਿਚ ਦੇਖਣ ਨੂੰ ਮਿਲੀ ਸੀ। ਗੂਗਲ ਮੈਪਸ ਦੇ ਨਵੇਂ ਅਪਡੇਟ ਵਿਚ AI ਦੀ ਸਪੋਰਟ, ਇਮਰਸਿਵ ਵਿਊ ਅਤੇ ਬਰਡਜ਼ ਆਈ ਵਿਊ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੈਪਸ ‘ਚ ਗੂਗਲ ਲੈਂਸ ਵੀ ਸਪੋਰਟ ਹੈ। ਗੂਗਲ ਨੇ ਆਪਣੇ ਬਲਾਗ ‘ਚ ਗੂਗਲ ਮੈਪਸ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ।
ਸਭ ਤੋਂ ਪਹਿਲਾਂ ਗੂਗਲ ਮੈਪਸ ਦੇ Immersive View ਦੀ ਗੱਲ ਕਰੀਏ ਤਾਂ ਇਹ ਯੂਜਰਸ ਨੂੰ ਵਾਕਿੰਗ, ਡਰਾਈਵਿੰਗ ਜਾਂਸਾਈਕਲਿੰਗ ਦੌਰਾਨ ਪ੍ਰੀਵਿਊ ਵਿਚ ਸਟੈੱਪ-ਬਾਏ-ਸਟੈੱਪ ਰਸਤਾ ਦੇਖ ਸਕੋਗੇ।ਇਸਨਵੇਂ ਫੀਚਰ ਨੂੰ ਫਿਲਹਾਲ ਐਮਸਟਰਡਮ, ਬਾਰਸੀਲੋਨਾ, ਡਬਲਿਨ, ਫਲੋਰੈਂਸ, ਲਾਸ ਵੇਗਾਸ, ਲੰਡਨ, ਲਾਸ ਏਂਜਲਸ, ਮਿਆਮੀ, ਨਿਊਯਾਰਕ, ਪੈਰਿਸ, ਸੈਨ ਫਰਾਂਸਿਸਕੋ, ਸੈਨ ਜੋਸ, ਸੀਏਟਲ, ਟੋਕੀਓ ਅਤੇ ਵੇਨਿਸ ਵਰਗੇ ਸ਼ਹਿਰਾਂ ਨੂੰ ਇਸ ਹਫਤੇ ਦੇ ਅੰਤ ਵਿੱਚ ਐਂਡਰਾਇਡ ਅਤੇ ਆਈਓਐਸ ਲਈ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੈਨੇਡਾ ‘ਚ ਕਾਰ ਚੋਰੀ ਦੇ ਮਾਮਲਿਆਂ ‘ਚ 64 ਪੰਜਾਬੀ ਨਾਮਜ਼ਦ, ਪੁਲਿਸ ਨੇ 1,000 ਤੋਂ ਵੱਧ ਵਾਹਨ ਕੀਤੇ ਬਰਾਮਦ
ਗੂਗਲ ਮੈਪਸ ਵਿਚ ਹੁਣ ਗੂਗਲ ਲੈਂਸ ਦਾ ਵੀ ਸਪੋਰਟ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਮੈਪਸ ਵਿਚ ਰੀਅਲ ਟਾਈਮ ਵਿਚ ਆਸ-ਪਾਸ ਦੀਆਂ ਚੀਜ਼ਾਂ ਨੂੰ ਸਮਝਣ ਵਿਚ ਮਦਦ ਮਿਲੇਗੀ। ਗੂਗਲ ਲੈਂਸ ਗੂਗਲ ਮੈਪਸ ਦੇ ਸਰਚ ਬਾਰ ਵਿਚ ਦਿਖੇਗਾ। ਲੈਂਸ ਦੇ ਆਈਕਾਨ ‘ਤੇ ਟੈਪ ਕਰਕੇ ਤੁਸੀਂ ਨਜ਼ਦੀਕੀ ਦੁਕਾਨ, ਰੈਸਟੋਰੈਂਟ ਤੇ ਏਟੀਐੱਮ ਬਾਰੇ ਸਰਚ ਕਰ ਸਕੋਗੇ।
ਗੂਗਲ ਲੈਂਸ ਪਹਿਲਾਂ 50 ਸ਼ਹਿਰਾਂ ਹੋਵੇਗਾ ਜਿਨ੍ਹਾਂ ਵਿਚ ਆਸਟਿਨ, ਲਾਸ ਵੇਗਾਸ, ਰੋਮ, ਸਾਓ ਪਾਊਲੋ ਤੇ ਤਾਇਪੇ ਸ਼ਾਮਲ ਹਨ। ਗੂਗਲ ਨੇ ਅਜੇ ਤੱਕ ਇਹ ਸਾਫ ਨਹੀਂ ਕੀਤਾ ਕਿ ਇਮਰਸਿਵ ਵਿਊ ਤੇ ਲੈਂਸ ਦਾ ਸਪੋਰਟ ਭਾਰਤ ਵਿਚ ਜਾਰੀ ਹੋਵੇਗਾ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -: