ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ। ਇਸ ਚੰਦਰ ਗ੍ਰਹਿਣ ‘ਤੇ ਸਰਦ ਪੂਰਨਿਮਾ ਦਾ ਸੰਜੋਗ ਬਣਨ ਜਾ ਰਿਹਾ ਹੈ। ਚੰਦਰ ਗ੍ਰਹਿਣ ਮੇਖ ਰਾਸ਼ੀ ਤੇ ਅਸ਼ਵਨੀ ਨਕਸ਼ੱਤਰ ਵਿਚ ਲੱਗਣ ਜਾ ਰਿਹਾ ਹੈ। ਸੂਰਜ ਦੀ ਪਰਿਕਰਮਾ ਦੌਰਾਨ ਜਦੋਂ ਧਰਤੀ, ਚੰਦਰਮਾ ਤੇ ਸੂਰਜ ਦੇ ਵਿਚ ਆ ਜਾਂਦੀ ਹੈ, ਉਦੋਂ ਚੰਦਰਗ੍ਰਹਿਣ ਲੱਗਦਾ ਹੈ। ਆਓ ਜਾਣਦੇ ਹਾਂ ਕਿ ਇਹ ਚੰਦਰ ਗ੍ਰਹਿਣ ਅੱਜ ਕਿੰਨੇ ਵਜੇ ਲੱਗੇਗਾ। ਨਾਲ ਹੀ ਇਹ ਚੰਦਰ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ ਜਾਂ ਨਹੀਂ ਤੇ ਇਸ ਦਾ ਸੂਤਕ ਸਮਾਂ ਹੋਵੇਗਾ ਜਾਂ ਨਹੀਂ।
ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ ਰਾਤ 11 ਵਜੇ ਕੇ 30 ਮਿੰਟ ਤੋਂ ਸ਼ੁਰੂ ਹੋ ਜਾਵੇਗਾ ਤੇ ਦੇਰ ਰਾਤ 3 ਵਜ ਕੇ 56 ਮਿੰਟ ‘ਤੇ ਖਤਮ ਹੋਵੇਗਾ।ਉਸ ਸਮੇਂ ਇਸ ਗ੍ਰਹਿਣ ਦੀ ਹਲਕੀ ਛਾਇਆ ਪੈਣੀਸ਼ੁਰੂ ਹੋ ਜਾਵੇਗਾ ਜਿਸ ਨੂੰ ਚੰਦਰ ਗ੍ਰਹਿਣ ਦੀ ਪੇਨਬ੍ਰਾ ਸਟੇਜ ਕਿਹਾ ਜਾਂਦਾ ਹੈ।
ਜੇਕਰ ਚੰਦਰ ਗ੍ਰਹਿਣ ਦੇ ਮੁੱਖ ਪੜਾਅ ਯਾਨੀ ਅੰਬਰਾ ਪੜਾਅ ਜਾਂ ਡੂੰਘੇ ਪਰਛਾਵੇਂ ਦੀ ਗੱਲ ਕਰੀਏ ਤਾਂ ਇਹ 29 ਅਕਤੂਬਰ ਨੂੰ ਦੁਪਹਿਰ 1:05 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 2:24 ਵਜੇ ਸਮਾਪਤ ਹੋਵੇਗਾ, ਜਿਸ ਦੀ ਮਿਆਦ 1 ਘੰਟਾ 19 ਮਿੰਟ ਹੋਵੇਗੀ। ਗ੍ਰਹਿਣ ਦੀ ਸ਼ੁਰੂਆਤ ਦੁਪਹਿਰ 1:05 ਵਜੇ, ਮੱਧ 1:44 ਵਜੇ ਅਤੇ ਗ੍ਰਹਿਣ ਦੀ ਸਮਾਪਤੀ 2:40 ਵਜੇ ਹੋਵੇਗੀ। ਇਹ ਚੰਦਰ ਗ੍ਰਹਿਣ ਅੱਜ ਭਾਰਤ ਵਿਚ ਵੀ ਦਿਖੇਗਾ ਇਸ ਲਈ ਇਸ ਦਾ ਸੂਤਕ ਕਾਲ ਵੀ ਹੋਵੇਗਾ। ਅੱਜ ਰਾਤ ਲੱਗਣ ਜਾ ਰਿਹਾ ਚੰਦਰ ਗ੍ਰਹਿਣ ਕਿਉਂਕਿ 1 ਵਜ ਕੇ 5 ਮਿੰਟ ‘ਤੇ ਲੱਗ ਰਿਹਾ ਹੈ ਇਸ ਲਈ ਇਸ ਦਾ ਸੂਤਕ ਸਮਾਂ 9 ਘੰਟੇ 28 ਅਕਤੂਬਰ ਯਾਨੀ ਅੱਜ ਸ਼ਾਮ 4 ਵਜ ਕੇ 5 ਮਿੰਟ ਤੋਂ ਸ਼ੁਰੂ ਹੋ ਜਾਵੇਗਾ।
ਇਹ ਚੰਦਰ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ। ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਨਾਰਥ ਅਮਰੀਕਾ, ਉੱਤਰ ਤੇ ਪੂਰਬ ਦੱਖਣ ਅਮਰੀਕਾ, ਅਟਲਾਂਟਿਕ ਮਹਾਸਾਗਰ, ਹਿੰਦ ਮਹਾਸਾਗਰ, ਅੰਟਾਰਟਿਕਾ ਵਿਚ ਵੀ ਦਿਖੇਗਾ।
ਸਾਲ ਦਾ ਆਖਰੀ ਚੰਦਰ ਗ੍ਰਹਿਣ ਅੰਸ਼ਿਕ ਲੱਗਣ ਜਾ ਰਿਹਾ ਹੈ ਇਸ ਲਈ ਇਹ ਕਾਫੀ ਪੀੜਾਦਾਇਕ ਮੰਨਿਆ ਜਾ ਰਿਹਾ ਹੈ। ਇਹ ਚੰਦਰ ਗ੍ਰਹਿਣ ਮੇਖ, ਬ੍ਰਿਸ਼ਭ, ਕੰਨਿਆ ਤੇ ਮਕਰ ਰਾਸ਼ੀ ਲਈ ਬਹੁਤ ਅਸ਼ੁੱਭ ਮੰਨਿਆ ਜਾ ਰਿਹਾ ਹੈ। ਨਾਲ ਹੀ ਮਿਥੁਨ, ਕਰਕ, ਬ੍ਰਿਸ਼ਚਕ ਤੇ ਕੁੰਭ ਰਾਸ਼ੀ ਵਾਲਿਆਂ ਲਈ ਇਹ ਚੰਦਰ ਗ੍ਰਹਿਣ ਸ਼ੁੱਭ ਮੰਨਿਆ ਜਾ ਰਿਹਾ ਹੈ।
- ਚੰਦਰ ਗ੍ਰਹਿਣ ਦੌਰਾਨ ਕੀ ਨਾ ਕਰੋ
- ਚੰਦਰ ਗ੍ਰਹਿਣ ਦੌਰਾਨ ਗੁੱਸਾ ਨਾ ਕਰੋ। ਗੁੱਸਾ ਕਰਨ ਨਾਲ ਅਗਲੇ 15 ਦਿਨ ਤੁਹਾਡੇ ਲਈ ਖਤਰਨਾਕ ਹੋ ਸਕਦੇ ਹਨ।
- ਚੰਦਰ ਗ੍ਰਹਿਣ ਦੌਰਾਨ ਭੋਜਨ ਗ੍ਰਹਿਣ ਨਾ ਕਰੋ। ਨਾਲ ਹੀ ਪੂਜਾ ਪਾਠ ਕਰਨਾ ਵੀ ਵਰਜਿਤ ਮੰਨਿਆ ਜਾਂਦਾ ਹੈ।
- ਚੰਦਰ ਗ੍ਰਹਿਣ ਦੌਰਾਨ ਕਿਸੇ ਵੀ ਸੁੰਨਸਾਨ ਜਗ੍ਹਾ ਜਾਂ ਸ਼ਮਸ਼ਾਨ ਭੂਮੀ ਕੋਲ ਨਹੀਂ ਜਾਣਾ ਚਾਹੀਦਾ। ਇਸ ਦੌਰਾਨ ਨਕਾਰਾਤਮਕ ਸ਼ਕਤੀਆਂ ਕਾਫੀ ਜ਼ਿਆਦਾ ਹਾਵੀ ਰਹਿੰਦੀਆਂ ਹਨ।
- ਚੰਦਰ ਗ੍ਰਹਿਣ ਦੌਰਾਨ ਵਿਅਕਤੀ ਨੂੰ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ।
- ਗ੍ਰਹਿਣ ਦੀ ਮਿਆਦ ਵਿਚ ਪਤੀ-ਪਤਨੀ ਨੂੰ ਸਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ। ਅਜਿਹਾ ਕਰਨ ਨਾਲ ਤੁਹਾਡੇ ਘਰ ਦੀ ਸੁੱਖ-ਸ਼ਾਂਤੀ ਖਰਾਬ ਹੋ ਸਕਦੀ ਹੈ।
ਚੰਦਰ ਗ੍ਰਹਿਣ ਦੌਰਾਨ ਕੀ ਕਰੀਏ
- ਚੰਦਰ ਗ੍ਰਹਿਣ ਦੌਰਾਨ ਸਿਰਫ ਭਗਵਾਨ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਜੋ ਕਿ ਦਸ ਗੁਣਾ ਫਾਇਦੇਮੰਦ ਹੁੰਦਾ ਹੈ।
- ਚੰਦਰ ਗ੍ਰਹਿਣ ਦੇ ਬਾਅਦ ਸ਼ੁੱਧ ਪਾਣੀ ਨਾਲ ਇਸਨਾਨ ਕਰੋ, ਗਰੀਬਾ ਨੂੰ ਦਾਨ ਦੇਣਾ ਚਾਹੀਦਾ ਹੈ।
- ਚੰਦਰ ਗ੍ਰਹਿਣ ਦੇ ਬਾਅਦ ਪੂਰੇ ਘਰ ਨੂੰ ਸ਼ੁੱਧ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਦੀਆਂ ਸਾਰੀਆਂ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ।
- ਗ੍ਰਹਿਣ ਸਮੇਂ ਗਾਵਾਂ ਨੂੰ ਘਾਹ, ਪੰਛੀਆਂ ਨੂੰ ਅੰਨ, ਜ਼ਰੂਰਤਮੰਦਾਂ ਨੂੰ ਕੱਪੜੇ ਦਾਨ ਦੇਣ ਨਾਲ ਕਈ ਗੁਣਾ ਪੁੰਨ ਮਿਲਦਾ ਹੈ।
ਵੀਡੀਓ ਲਈ ਕਲਿੱਕ ਕਰੋ –