ਮੁਕੇਸ਼ ਅੰਬਾਨੀ ਨੂੰ ਲਗਾਤਾਰ ਦੂਜੇ ਦਿਨ ਜਾਨ ਤੋਂ ਮਾਰਨ ਦੀ ਧਮਕੀ ਮਿਲ ਹੈ।ਇਸ ਵਾਰ ਵੀ ਉੁਨ੍ਹਾਂ ਨੂੰ ਧਮਕੀ ਭਰਿਆ ਈ-ਮੇਲ ਆਇਆ ਹੈ। ਪਿਛਲੀ ਵਾਰ ਵੀ ਉਨ੍ਹਾਂ ਨੂੰ ਈ-ਮੇਲ ਆਈਡੀ ਭੇਜਿਆ ਗਿਆ ਸੀ। ਜਾਨ ਬਖਸ਼ਣ ਬਦਲੇ ਮੁਕੇਸ਼ ਅੰਬਾਨੀ ਤੋਂ ਇਸ ਵਾਰ 200 ਕਰੋੜ ਦੀ ਵਸੂਲੀ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਵਾਰ ਮੁਕੇਸ਼ ਅੰਬਾਨੀ ਨੂੰ ਸ਼ਾਰਪ ਸ਼ੂਟਰ ਤੋਂ ਸ਼ੂਟ ਕਰਾਉਣ ਦੀ ਧਮਕੀ ਮਿਲੀ ਸੀ। ਇਸ ਲਈ ਉਨ੍ਹਾਂ ਤੋਂ 20 ਕਰੋੜ ਦੀ ਵਸੂਲੀ ਮੰਗੀ ਗਈ ਸੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਜਾਂਚ ਦੇ ਹੁਕਮ ਦਿੱਤੇ ਸਨ। ਹੁਣ ਉਸੇ ਈ-ਮੇਲ ਆਈਡੀ ਤੋਂ ਉਨ੍ਹਾਂ ਨੂੰ ਦੁਬਾਰਾ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: SC ਪਹੁੰਚੀ ਪੰਜਾਬ ਸਰਕਾਰ ਤਾਂ ਰਾਜਪਾਲ ਪੁਰੋਹਿਤ ਦੇ ਤੇਵਰ ਪਏ ਨਰਮ, CM ਮਾਨ ਨੂੰ ਲਿਖੀ ਚਿੱਠੀ
ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਧਮਕੀ ਭਰਿਆ ਪਹਿਲਾ ਈ-ਮੇਲ 27 ਅਕਤੂਬਰ ਨੂੰ ਆਇਆ ਸੀ। ਈ-ਮੇਲ ਵਿਚ ਲਿਖਿਆ ਗਿਆ ਸੀ ਕਿ ਉਸ ਕੋਲ ਦੇਸ਼ ਦੇ ਸਭ ਤੋਂ ਖਾਸ ਸ਼ਾਰਪ ਸ਼ੂਟਰਸ ਸਨ। ਜੇਕਰ ਜਾਨ ਬਚਾਉਣੀ ਹੈ ਤਾਂ 20 ਕਰੋੜ ਰੁਪਏ ਦੀ ਵਸੂਲੀ ਦੇਣੀ ਹੋਵੇਗੀ। ਸ਼ਿਕਾਇਤ ਮਿਲਣ ‘ਤੇ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 387 ਤੇ 506 (2) ਤਹਿਤ ਮਾਮਲਾ ਦਰਜ ਕੀਤਾ ਸੀ। ਮੁਕੇਸ਼ ਅੰਬਾਨੀ ਨੂੰ ਇਹ ਧਮਕੀ ਉਸ ਦਿਨ ਮਿਲੀ ਜਦੋਂ ਉਨ੍ਹਾਂ ਦੇ ਤਿੰਨੋਂ ਬੱਚਿਆਂ ਨੂੰ ਰਿਲਾਇਸ ਇੰਡਸਟਰੀਜ਼ ਦੇ ਬੋਰਡ ਵਿਚ ਸ਼ਾਮਲ ਕੀਤਾ ਗਿਆ।