ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਬੱਚਿਆਂ ਤੇ ਨੌਜਵਾਨਾਂ ਵਿਚ ਉਤਸ਼ਾਹ ਰਹਿੰਦਾ ਹੈ। ਸਾਲ ਭਰ ਹਰ ਕੋਈ ਵਿਅਕਤੀ ਇਸ ਤਿਓਹਾਰ ‘ਤੇ ਪਟਾਕੇ ਚਲਾਉਣ ਦਾ ਬੇਸਬਰੀ ਦਾ ਇੰਤਜ਼ਾਰ ਕਰਦੇ ਹਨ। ਹਾਲਾਂਕਿ ਕਈ ਵਾਰ ਇਹ ਪਟਾਕੇ ਜਾਨਲੇਵਾ ਵੀ ਸਾਬਤ ਹੁੰਦੇ ਹਨ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਬੰਬ-ਪਟਾਕੇ ਚਲਾਉਂਦੇ ਸਮੇਂ ਕਈ ਵਾਰ ਅਜਿਹਾ ਹਾਦਸੇ ਹੋ ਜਾਂਦੇ ਹਨ ਜਿਨ੍ਹਾਂ ਨਾਲ ਵਿਅਕਤੀ ਦੇ ਹੱਥ ਤੇ ਪੈਰ ਸੜ ਜਾਂਦੇ ਹਨ ਤੇ ਫਿਰ ਉਹ ਜਾਣਕਾਰੀ ਦੀ ਘਾਟ ਵਿਚ ਆਪਣੇ ਘਰ ‘ਤੇ ਹੀ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਤੁਹਾਨੂੰ ਮਾਹਿਰਾਂ ਦੀ ਸਲਾਹ ਮੁਤਾਬਕ ਦੱਸਾਂਗੇ ਕਿ ਜੇਕਰ ਬੰਬ ਪਟਾਕੇ ਚਲਾਉਂਦੇ ਸਮੇਂ ਤੁਹਾਡੇ ਨਾਲ ਵੀ ਅਜਿਹੀ ਕੋਈ ਘਟਨਾ ਹੋ ਜਾਵੇ ਤਾਂ ਉਸ ਸਮੇਂ ਕੀ ਕਰਨਾ ਚਾਹੀਦਾ ਹੈ।
ਦੀਵਾਲੀ ਸਮੇਂ ਹਸਪਤਾਲਾਂ ਵਿਚ ਜ਼ਿਆਦਾਤਰ ਮਰੀਜ਼ ਪਟਾਕੇ ਚਲਾਉਂਦੇ ਸਮੇਂ ਸੱਟ ਲਗਵਾ ਬੈਠਦੇ ਹਨ ਤੇ ਕਈ ਵਾਰ ਹਾਦਸੇ ਵੀ ਹੁੰਦੇ ਹਨ। ਮਾਹਿਰਾਂ ਦੀ ਸਲਾਹ ਹੈ ਕਿ ਜੇਕਰ ਕਿਸੇ ਦੇ ਹੱਥ ਜਾਂ ਪੈਰ ਵਿਚ ਪਟਾਕੇ ਸੜਨ ਕਾਰਨ ਜਲਨ ਦਾ ਦਰਦ ਹੋਣ ‘ਤੇ, ਕਈ ਲੋਕ ਤਾਂ ਜਾਣਕਾਰੀ ਦੀ ਘਾਟ ‘ਚ ਘਰ ‘ਤੇ ਹੀ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਦੇ ਬਾਅਦ ਸੜਨ ਦੀ ਜਗ੍ਹਾ ਇੰਫੈਕਸ਼ਨ ਹੋ ਜਾਂਦਾ ਹੈ। ਅਜਿਹੇ ਵਿਚ ਦੀਵਾਲੀ ਸਮੇਂ ਪਟਾਕੇ ਸਾੜਨ ਸਮੇਂ ਲੋਕਾਂ ਤੋਂ ਮੇਰੀ ਅਪੀਲ ਹੈ ਕਿ ਜੇਕਰ ਪਟਾਕੇ ਚਲਾਉਂਦੇ ਸਮੇਂ ਕਿਸੇ ਵਿਅਕਤੀ ਦਾ ਹੱਥ ਜਾਂ ਪੈਰ ਸੜ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਸੜਨ ਵਾਲੀ ਜਗ੍ਹਾ ‘ਤੇ ਠੰਡਾ ਪਾਣੀ ਪੈਣਾ ਚਾਹੀਦਾ ਹੈ ਤੇ ਜ਼ਖਮ ‘ਤੇ ਹਲਦੀ ਲਗਾਉਣੀ ਚਾਹੀਦੀ ਹੈ, ਜਿਸ ਨਾਲ ਉਸ ਜਗ੍ਹਾ ‘ਤੇ ਫੋੜਾ ਨਾ ਹੋਵੇ।
ਤੁਰੰਤ ਦੂਰ ਜਾਓ-ਜਦੋਂ ਬੰਬ-ਪਟਾਕੇ ਚਲਾਉਣ ਦਾ ਸਮਾਂ ਆਏ ਤੇ ਤੁਹਾਨੂੰ ਇਹ ਲੱਗੇ ਕਿ ਚੀਜ਼ਾਂ ਕੰਟਰੋਲ ਤੋਂ ਬਾਹਰ ਹੋ ਰਹੀਆਂ ਹਨ ਤਾਂ ਤੁਰੰਤ ਸੁਰੱਖਿਅਤ ਥਾਂ ਵੱਲ ਜਾਓ।
ਕਵਰ ਲੱਭੋ-ਸੁਰੱਖਿਅਤ ਥਾਂ ‘ਤੇ ਜਾਣ ਤੋਂ ਬਾਅਦ ਕਿਸੇ ਸੁਰੱਖਿਅਤ ਢੱਕਣ ਦੇ ਪਿੱਛੇ ਲੁਕ ਜਾਓ। ਤੁਹਾਨੂੰ ਬੰਬਾਂ ਅਤੇ ਪਟਾਕਿਆਂ ਦੀਆਂ ਖਤਰਨਾਕ ਲਾਈਨਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਵਰ ਲੱਭਣਾ ਚਾਹੀਦਾ ਹੈ।
ਦੂਜਿਆਂ ਨੂੰ ਸੂਚਿਤ ਕਰੋ-ਤੁਹਾਡੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਤੁਰੰਤ ਜਾਣਕਾਰੀ ਦਿਓ ਤਾਂ ਕਿ ਉਹ ਵੀ ਸੁਰੱਖਿਅਤ ਥਾਂ ‘ਤੇ ਜਾ ਸਕਣ।
ਪੂਰੀ ਤਰ੍ਹਾਂ ਤੋਂ ਬਚਾਅ ਦਾ ਪਾਲਣ ਕਰੋ-ਸੁਰੱਖਿਅਤ ਥਾਂ ‘ਤੇ ਪਹੁੰਚਣ ਦੇ ਬਾਅਦ ਬੰਬ-ਪਟਾਕੇ ਚਲਾਉਣਾ ਬੰਦ ਕਰੋ ਤੇ ਸੁਰੱਖਿਆ ਨਿਯਮਾਂ ਦਾ ਪਾਲਣ ਕਰੋ।
ਅੱਗ ਬੁਝਾਓ ਯੰਤਰ ਦਾ ਕਰੋ ਇਸਤੇਮਾਲ-ਜੇਕਰ ਕੋਈ ਪਟਾਕਾ ਤੁਹਾਡੀ ਚੀਜ਼ ‘ਤੇ ਡਿੱਗ ਜਾਵੇ ਤੇ ਅੱਗ ਲੱਗ ਜਾਵੇ ਤਾਂ ਤੁਰੰਤ ਅੱਗ ਬੁਝਾਉਣ ਲਈ ਅੱਗ ਬੁਝਾਊ ਯੰਤਰ ਦੀ ਵਰਤੋਂਕਰੋ।
ਐਮਰਜੈਂਸੀ ਸੇਵਾ ਨੂੰ ਬੁਲਾਓ-ਜੇਕਰ ਕੋਈ ਜ਼ਖਮੀ ਹੈ ਤਾਂ ਤੁਰੰਤ ਐਮਰਜੈਂਸੀ ਸੇਵਾ ਨੂੰ ਬੁਲਾਓਤੇ ਮੈਡੀਕਲ ਸਹਾਇਤਾ ਲਓ।
ਡਾਕਟਰ ਨਾਲ ਸਲਾਹ-ਜੇਕਰ ਤੁਹਾਡੇ ਹੱਥ ਜਾਂ ਪੈਰ ਵਿਚ ਸੱਟ ਲੱਗਦੀ ਹੈ ਤਾਂ ਡਾਕਟਰ ਤੋਂ ਜਾਂਚ ਕਰਵਾਓਤੇ ਸਹੀ ਇਲਾਜ ਪ੍ਰਾਪਤ ਕਰੋ।
ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਪਟਾਕੇ ਚਲਾਉਂਦੇ ਸਮੇਂ ਸੜ ਜਾਂਦਾ ਹੈ ਜਾਂ ਕੱਪੜੇ ਸੜ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਕੰਬਲ ਨਾਲ ਢੱਕਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਤਰੀਕਾ ਸਹੀ ਨਹੀਂ ਹੈ ਕਿਉਂਕਿ ਇਸ ਨਾਲ ਸਰੀਰ ‘ਤੇ ਇੰਫੈਕਸ਼ਨ ਹੋ ਸਕਦਾ ਹੈ। ਇਸ ਲਈ ਹਰ ਵਿਅਕਤੀ ਨੂੰ ਮੇਰੀ ਰਾਏ ਹੈਕਿ ਜੇਕਰ ਪਟਾਕੇ ਚਲਾਉਂਦੇ ਸਮੇਂ ਹੱਥ ਜਲ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਹਸਪਤਾਲ ਜਾ ਕੇ ਡਾਕਟਰ ਤੋਂ ਸਲਾਹ ਲਓ ਤੇ ਟਿਟਨੈੱਸਦਾ ਇੰਜੈਕਸ਼ਨ ਲਗਵਾਓ।
ਵੀਡੀਓ ਲਈ ਕਲਿੱਕ ਕਰੋ -: