ਰੋਪੜ ‘ਚ ਵਕੀਲ ਅੰਕੁਰ ਵਰਮਾ ਨੇ ਆਪਣੀ ਮਾਂ ‘ਤੇ ਪਿਤਾ ਵੱਲੋਂ ਮਾਂ ਦੇ ਨਾਂ ‘ਤੇ 15 ਲੱਖ ਰੁਪਏ ਦੀ ਐੱਫ.ਡੀ. ਹੜੱਪਣ ਲਈ ਵਰਤਿਆ ਜਾਂਦਾ ਹੈ। ਇਸ ਗੱਲ ਦਾ ਖੁਲਾਸਾ ਪੁਲਿਸ ਨੇ ਅੰਕੁਰ ਵਰਮਾ ਦੇ ਰਿਮਾਂਡ ਦੌਰਾਨ ਕੀਤਾ ਹੈ। ਪੁਲਿਸ ਨੇ ਹੁਣ ਇਸ ਐਫ.ਡੀ. ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਕੀਲ ਅੰਕੁਰ ਵਰਮਾ ਨੇ ਆਪਣੀ ਸੇਵਾਮੁਕਤ ਪ੍ਰੋਫੈਸਰ ਮਾਂ ਆਸ਼ਾ ਰਾਣੀ ਦੇ ਏ.ਟੀ.ਐਮ. ਵੀ ਆਪਣੇ ਕੋਲ ਰੱਖੇ ਹੋਏ ਸਨ ਤੇ ਉਸ ਦੀ ਪੈਨਸ਼ਨ ਵੀ ਕਢਵਾਉਂਦਾ ਸੀ।
ਅੰਕੁਰ ਵਰਮਾ ਦੀ ਪਤਨੀ ਸੁਧਾ ਵਰਮਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਦੇ ਹੁਕਮਾਂ ਕਾਰਨ ਘਰੋਂ 10 ਲੱਖ ਅਤੇ 5 ਲੱਖ ਰੁਪਏ ਦੀਆਂ 2 ਐੱਫ.ਡੀ. ਮਿਲੀ ਹੈ, ਜਦਕਿ ਪੁਲਿਸ ਮਾਂ ਦੇ ਨਾਂ ਦਰਜ ਜਾਇਦਾਦ ਜੋ ਵਕੀਲ ਨੇ ਆਪਣੇ ਨਾਂ ‘ਤੇ ਕਰਵਾਈ ਹੈ, ਦੀ ਜਾਂਚ ਵੀ ਕਰ ਰਹੀ। ਦੂਜੇ ਪਾਸੇ ਰੋਪੜ ਦੀ ਅਦਾਲਤ ਨੇ ਵਕੀਲ ਅੰਕੁਰ ਵਰਮਾ ਤੇ ਉਸ ਦੀ ਪਤਨੀ ਸੁਧਾ ਵਰਮਾ ਨੂੰ 10 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਕੀਲ ਅੰਕੁਰ ਵਰਮਾ ਹੁਣ ਆਪਣੀ ਗਲਤੀ ਦੀ ਮਾਫੀ ਮੰਗ ਰਿਹਾ ਹੈ।
ਰੋਪੜ ਦੇ ਗਿਆਨੀ ਜੈਲ ਸਿੰਘ ਨਗਰ ਵਿਚ ਰਹਿੰਦੇ ਵਕੀਲ ਅੰਕੁਰ ਵਰਮਾ ਤੇ ਉਸਦੀ ਪਤਨੀ ਅਤੇ ਨਾਬਾਲਗ ਬੇਟੇ ਵੱਲੋ ਬਜ਼ੁਰਗ ਵਿਧਵਾ ਮਾਂ ਦੇ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਹੈ। ਪੇਕੇ ਘਰ ਆਈ ਧੀ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਜਿਸ ਵਿਚ ਵਕੀਲ ਅੰਕੁਰ ਆਪਣੀ ਵਿਧਵਾ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਇਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਧੀ ਵੱਲੋਂ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਵਕੀਲ ‘ਤੇ ਕਾਰਵਾਈ ਕੀਤੀ ਗਈ ਤੇ ਬਜ਼ੁਰਗ ਮਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਦੂਜੇ ਪਾਸੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਗੂਗਲ ਮੈਪਸ ‘ਤੇ ਬਦਲਿਆ ਦੇਸ਼ ਨਾਂ, ਸਰਚ ਕਰਨ ‘ਤੇ ਤਿਰੰਗੇ ਨਾਲ ਦਿਸ ਰਿਹਾ ‘ਭਾਰਤ’!
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਰੋਪੜ ਨੂੰ ਹਦਾਇਤਾਂ ਦਿੱਤੀਆਂ ਕਿ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਧਾਰਾ 327, 342, 344, 355 ਆਈ.ਪੀ.ਸੀ ਅਤੇ ਧਾਰਾ 6 ਮੇਨਟੇਨੈਂਸ ਆਫ਼ ਪੇਰੈਂਟਸ ਐਂਡ ਵੈਲਫੇਅਰ ਆਫ਼ ਸੀਨੀਅਰ ਸਿਟੀਜ਼ਨਜ਼ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕਰਨ ਵਾਲੇ ਵਕੀਲ ਅੰਕੁਰ ਵਰਮਾ ਦੇ ਖਿਲਾਫ ਐੱਫਆਈਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: