ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਅੱਜ ਦਿੱਲੀ ਵਿਚ ਵਿਦੇਸ਼ ਮੰਤਰੀ ਤੇ ਪਾਸਪੋਰਟ ਵਿਭਾਗ ਦੇ ਇੰਚਾਰਜ ਵੀ ਮੁਰਲੀਧਰਨ ਨਾਲ ਮਹੱਤਵਪੂਰਨ ਬੈਠਕ ਕੀਤੀ। ਇਸ ਦੌਰਾਨ ਜਸਬੀਰ ਗਿੱਲ ਨੇ ਮੰਤਰੀ ਤੋਂ ਜ਼ਿਲ੍ਹਾ ਤਰਨਤਾਰਨ ਵਿਚ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਕਰਨ ਦੀ ਮੰਗ ਕੀਤੀ ਜਿਸ ਨੂੰ ਸਾਂਸਦ ਗਿੱਲ ਦੀਆਂ ਕੋਸ਼ਿਸ਼ਾਂ ਸਦਕਾ ਸਾਲ 2019-20 ਵਿਚ ਮਨਜ਼ੂਰੀ ਮਿਲ ਗਈ ਸੀ ਪਰ ਕੋਰੋਨਾ ਬੀਮਾਰੀ ਕਾਰਨ ਇਸ ਵਿਚ ਦੇਰੀ ਹੋਈ ਜਿਸ ਨੂੰ ਹੁਣ ਜਲਦ ਤੋਂ ਜਲਦ ਬਣਾਉਣ ਦੀ ਮੰਗ ਕੀਤੀ।
ਉਨ੍ਹਾਂ ਨੇ ਮੰਤਰੀ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਤਰਨਤਾਰਨ ਤੋਂ ਨਵੇਂ ਪਾਸਪੋਰਟ ਲਈ ਲਗਭਗ 600 ਅਰਜ਼ੀਆਂ ਰੋਜ਼ਾਨਾ ਅੰਮ੍ਰਿਤਸਰ ਪਾਸਪੋਰਟ ਸੇਵਾ ਕੇਂਦਰ ਵਿਚ ਆਉਂਦੇ ਹਨ। ਉਥੇ ਵੀ ਸਟਾਫ ਦੀ ਕਮੀ ਕਾਰਨ ਲੋਕਾਂ ਦਾ ਸਮਾਂ, ਪੈਸਾ ਤੇ ਆਉਣ-ਜਾਣ ਦਾ ਸਮਾਂ ਬਰਬਾਦ ਹੁੰਦਾ ਹੈ। ਦੂਜਾ ਲੋਕਾਂ ਨੂੰ 6 ਮਹੀਨਿਆਂ ਤੱਕ ਪਾਸਪੋਰਟ ਨਹੀਂ ਮਿਲਦਾ। ਗਿੱਲ ਨੇ ਮੰਤਰੀ ਨੂੰ ਆਫਰ ਦਿੱਤਾ ਕਿ ਜੇਕਰ ਤੁਹਾਡੇ ਵਿਭਾਗ ਕੋਲ ਵਿੱਤੀ ਫੰਡ ਦੀ ਕਮੀ ਹੈ ਤਾਂ ਮੈਂ ਐੱਮਪੀ ਐੱਲਏਡੀ ਫੰਡ ਤੋਂ ਗ੍ਰਾਂਟ ਦੇਣ ਨੂੰ ਤਿਆਰ ਹਾਂ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਬਹਿਰੀਨ ਗਏ ਪੰਜਾਬੀ ਨੌਜਵਾਨ ਦੀ ਮੌ.ਤ, 2 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ
ਇਸ ਮੌਕੇ ਮੰਤਰੀ ਨੇ ਸਾਰੀਆਂ ਗੱਲਾਂ ਨੂੰ ਸੁਣਨਦੇ ਬਾਅਦ ਤੁਰੰਤ ਡਾਇਰੈਕਟਰ ਪਾਸਪੋਰਟ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਤਰਨਤਾਰਨ ਵਿਚ ਬਣਨ ਵਾਲੇ ਨਵੇਂ ਪਾਸਪੋਰਟ ਸੇਵਾ ਕੇਂਦਰ ‘ਤੇ ਤੁਰੰਤ ਕਾਰਵਾਈ ਕਰੇ ਤੇ ਇਸ ਨੂੰ ਜਲਦ ਤੋਂ ਜਲਦ ਸ਼ੁਰੂ ਕਰੇ।
ਵੀਡੀਓ ਲਈ ਕਲਿੱਕ ਕਰੋ -: