ਜਲੰਧਰ : ਤਿਉਹਾਰਾਂ ਦੇ ਦਿਨ ਹੋਣ ਕਾਰਨ ਏਡੀਸੀਪੀ ਟਰੈਫਿਕ ਕੰਵਲਜੀਤ ਸਿੰਘ ਚਾਹਲ ਨੇ ਪੁਲfਸ ਮੁਲਾਜ਼ਮਾਂ ਨੂੰ ਵਾਹਨ ਚਾਲਕਾਂ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਬਿਨਾਂ ਲਾਇਸੈਂਸ ਤੋਂ ਡਰਾਈਵਿੰਗ ਕਰਨ ਵਾਲੇ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਮਾਣਯੋਗ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇ।
ਉਕਤ ਹੁਕਮ ਬੀਤੇ ਦਿਨ ਏ.ਡੀ.ਸੀ.ਪੀ ਚਾਹਲ ਨੇ ਪੁਲਿਸ ਲਾਈਨ ਵਿਖੇ ਜ਼ੋਨ ਇੰਚਾਰਜ, ਨਾਕਾ ਇੰਚਾਰਜ ਅਤੇ ਟ੍ਰੈਫਿਕ ਸਟਾਫ਼ ‘ਚ ਤਾਇਨਾਤ ਟ੍ਰੈਫਿਕ ਵਲੰਟੀਅਰਾਂ ਨਾਲ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਨੋ ਐਂਟਰੀ ਪੀਰੀਅਡ ਦੌਰਾਨ ਕਿਸੇ ਵੀ ਭਾਰੀ ਵਾਹਨ, ਟਰੱਕ, ਟਰੈਕਟਰ ਟਰਾਲੀ ਆਦਿ ਨੂੰ ਸ਼ਹਿਰ ਅੰਦਰ ਦਾਖਲ ਹੋਣ ਦੇਣ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੇ ਕੋਈ ਇਸ ਸਮੇਂ ਦੌਰਾਨ ਆਪਣੇ ਵਾਹਨ ਨੂੰ ਨੋ ਐਂਟਰੀ ਜ਼ੋਨ ਵਿੱਚ ਲੈ ਕੇ ਜਾਂਦਾ ਹੈ ਤਾਂ ਉਸ ਦੇ ਵਾਹਨ ਨੂੰ ਜ਼ਬਤ ਕਰ ਲਿਆ ਜਾਵੇ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਬੋਲੈਰੋ ਨੇ 4 ਲੋਕਾਂ ਨੂੰ ਦਰੜਿਆ, ਅੱਖਾਂ ਸਾਹਮਣੇ ਜੀਜੇ ‘ਤੇ ਚੜ੍ਹਿਆ ਟਾਇਰ, ਹੱਕੇ-ਬੱਕੇ ਰਹਿ ਗਏ ਸਾਲੇ
ਉਨ੍ਹਾਂ ਕਿਹਾ ਕਿ ਪਠਾਨਕੋਟ ਚੌਂਕ ਨੇੜੇ ਸੜਕ ਦੀ ਤੁਰੰਤ ਮੁਰੰਮਤ ਕਰਵਾਉਣ ਲਈ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਵਰਕਸ਼ਾਪ ਚੌਂਕ ਤੋਂ ਕਪੂਰਥਲਾ ਚੌਂਕ ਤੱਕ ਸੜਕ ਦੀ ਤੁਰੰਤ ਮੁਰੰਮਤ ਸਬੰਧੀ ਮਾਣਯੋਗ ਕਮਿਸ਼ਨਰ ਨਗਰ ਨਿਗਮ ਜਲੰਧਰ ਨੂੰ ਵੱਖਰਾ ਪੱਤਰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਪੀਏਪੀ ਚੌਂਕ ਅਤੇ ਰਾਮਾ ਮੰਡੀ ਚੌਂਕ ਵਿਖੇ ਬੱਸ ਸਟੈਂਡ ਨੇੜੇ ਪੁਲ ਦੇ ਹੇਠਾਂ ਬੱਸਾਂ ਨਾ ਰੋਕਣ ਦੀ ਹਦਾਇਤ ਵੀ ਕੀਤੀ। ਸਤਿਕਾਰਯੋਗ ਸ਼ਬਦਾਂ ਵਿੱਚ ਸੰਬੋਧਨ ਕਰਨ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -: