‘ਮੈਂ ਪੰਜਾਬ ਬੋਲਦਾ ਹਾਂ’ ਦੀ ਮਹਾ ਡਿਬੇਟ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਅੱਜ ਰੱਖੀ ਗਈ ਹੈ। ਇਸ ਡਿਬੇਟ ਵਿਚ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ।
ਡਿਬੇਟ ਵਿਚ ਕਿਹੜਾ ਕਿਹੜਾ ਹਿੱਸਾ ਲਵੇਗਾ ਇਹ ਹਾਲੇ ਤੱਕ ਵੀ ਸਸਪੈਂਸ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੀਏਯੂ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਤੇ 2000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਆਡੀਟੋਰੀਅਮ ਵਿਚ 1200 ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਡਿਬੇਟ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਤਾਂ ‘ਤੇ ਡਿਬੇਟ ਵਿਚ ਆਉਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਦੇ ਆਉਣ ‘ਤੇ ਸਸਪੈਂਸ ਬਣਿਆ ਹੋਇਆ ਹੈ।
ਸ਼ਹਿਰ ‘ਚ ਕਰੀਬ 30 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ, ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ। ਪੰਜਾਬ ਦੇ ਕੋਨੇ ਕੋਨੇ ਤੋਂ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਖੁੱਲ੍ਹੀ ਬਹਿਸ ਵਿਚ 4 ਗੇਟਾਂ ‘ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਮੁੱਖ ਦਰਵਾਜ਼ੇ ‘ਤੇ ਦੋ ਗੇਟ ਬਣਾਏ ਗਏ ਹਨ ਜਿਥੇ ਲੋਕਾਂ ਨੂੰ ਆਡੀਟੋਰੀਅਮ ਦੇ ਅੰਦਰ ਐਟਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਏਅਰਲਾਈਨ ਦਾ ਸ਼ਰਮਨਾਕ ਕਾਰਾ! ਦਿਵਿਆਂਗ ਨੂੰ ਨਹੀਂ ਦਿੱਤੀ ਵ੍ਹੀਲਚੇਅਰ, ਹੱਥ ਦੇ ਬਲ ਖੁਦ ਘਿਸਟ ਕੇ ਨਿਕਲਿਆ ਬਾਹਰ
ਖਬਰ ਹੈ ਕਿ ਆਡੀਟੋਰੀਅਮ ਵਿਚ 1200 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ ਆਮ ਆਦਮੀ ਪਾਰਟੀ ਤੇ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਨੇਤਾਵਾਂ ਨੂੰ ਇਸ ਡਿਬੇਟ ਵਿਚ ਆਉਣ ਦੀ ਬਜਾਏ ਘਰਾਂ ਜਾਂ ਦਫਤਰਾਂ ਵਿਚ ਹੀ ਟੀਵੀ ‘ਤੇ ਡਿਬੇਟ ਦੇਖਣ ਨੂੰ ਕਿਹਾ ਹੈ। ‘ਆਪ’ ਸਰਕਾਰ ਦਾ ਮਕਸਦ ਹੈ ਕਿ ਡਿਪੇਟ ਦੌਰਾਨ ਹਾਲ ਵਿਚ ਵੱਧ ਤੋਂ ਵੱਧ ਲੋਕ ਹੋਣੇ ਚਾਹੀਦੇ ਹਨ ਤਾਂ ਕਿ ਜਨਤਾ ਨੂੰ SYL ਮੁੱਦੇ ਦੀ ਸਾਰੀ ਅਸਲੀਅਤ ਦਾ ਪਤਾ ਲੱਗ ਸਕੇ।