ਰਾਸ਼ਟਰੀ ਰਾਜਧਾਨੀ ਦੇ ਪੂਰਬੀ ਦਿੱਲੀ ਇਲਾਕੇ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 30 ਸਾਲਾਂ ਨੌਜਵਾਨ ਫਿਲਮ ਨਿਰਮਾਤਾ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਲਗਭਗ ਅੱਧਾ ਘੰਟਾ ਖੂਨ ਨਾਲ ਲੱਥਪੱਥ ਪਿਆ ਰਿਹਾ ਅਤੇ ਲੋਕ ਉਸਦੀ ਮਦਦ ਕਰਨ ਦੀ ਥਾਂ ਫੋਟੋਆਂ ਖਿੱਚਦੇ ਰਹੇ ਅਤੇ ਵੀਡੀਓ ਬਣਾਉਂਦੇ ਰਹੇ। ਮੌਕੇ ‘ਤੇ ਮੌਜੂਦ ਕੁਝ ਲੋਕ ਜ਼ਖਮੀ ਨੌਜਵਾਨ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਮਦਦ ਕੀਤੀ ਅਤੇ ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪਰ ਇਲਾਜ ‘ਚ ਦੇਰੀ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਰਿਪੋਰਟ ਮੁਤਾਬਕ ਜਦੋਂ ਉਹ ਜ਼ਖਮੀ ਹਾਲਤ ‘ਚ ਜ਼ਮੀਨ ‘ਤੇ ਲੇਟਿਆ ਹੋਇਆ ਸੀ ਤਾਂ ਲੋਕ ਉਸ ਦੀ ਵੀਡੀਓ ਬਣਾਉਣ ਅਤੇ ਫੋਟੋਆਂ ਖਿੱਚਣ ‘ਚ ਰੁੱਝੇ ਹੋਏ ਸਨ। ਨੇੜਲੇ ਪੈਟਰੋਲ ਪੰਪ ਤੋਂ ਸੀਸੀਟੀਵੀ ਫੁਟੇਜ ਮੁਤਾਬਕ ਪਿਊਸ਼ ਪਾਲ ਨੂੰ ਇੱਕ ਹੋਰ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਜ਼ਮੀਨ ‘ਤੇ ਡਿੱਗ ਗਿਆ। ਇਸ ਦੌਰਾਨ ਉਸ ਦੇ ਚਿਹਰੇ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਇਹ ਘਟਨਾ ਰਾਤ ਕਰੀਬ 9:45 ਵਜੇ ਆਈਆਈਟੀ ਕਰਾਸਿੰਗ ਤੋਂ ਨਹਿਰੂ ਪਲੇਸ ਵੱਲ ਜਾਣ ਵਾਲੀ ਲੇਨ ‘ਚ ਆਉਟਰ ਰਿੰਗ ਰੋਡ ‘ਤੇ ਵਾਪਰੀ।
ਮੁੰਡੇ ਦੀ ਮਦਦ ਕਰਨ ਲਈ ਰੁਕਣ ਵਾਲੇ ਕੁਝ ਲੋਕਾਂ ਵਿੱਚੋਂ ਇੱਕ ਨੇ ਕਿਹਾ ਕਿ ਪਾਲ ਦਾ ਬਹੁਤ ਖੂਨ ਵਗ ਗਿਆ ਸੀ ਅਤੇ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਉਹ ਘੱਟੋ-ਘੱਟ 30 ਮਿੰਟਾਂ ਤੋਂ ਉੱਥੇ ਪਿਆ ਰਿਹਾ। ਬਾਅਦ ਵਿਚ ਕੁਝ ਲੋਕ ਉਸ ਨੂੰ ਇਕ ਆਟੋ ਵਿਚ ਬਿਠਾ ਕੇ ਨੇੜਲੇ ਕਲੀਨਿਕ ਵਿਚ ਲੈ ਗਏ, ਜਿੱਥੋਂ ਉਸ ਨੂੰ ਪ੍ਰੈੱਸ ਐਨਕਲੇਵ ਰੋਡ ਸਥਿਤ ਪੀ.ਐੱਸ.ਆਰ.ਆਈ ਮਲਟੀਸਪੈਸ਼ਲਿਟੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਦੋਂਕਿ ਇਹ ਹਾਦਸਾ ਰਾਤ 9.45 ਵਜੇ ਦੇ ਕਰੀਬ ਵਾਪਰਿਆ, ਉਸ ਨੂੰ 11 ਵਜੇ ਕੁਝ ਡਾਕਟਰੀ ਸਹਾਇਤਾ ਮਿਲੀ।
ਇਹ ਵੀ ਪੜ੍ਹੋ : ਜੈਂਡਰ ਬਦਲਵਾ ਕੇ ਕੁੜੀ ਬਣੀ ਮੁੰਡਾ, ਚਿਹਰੇ ‘ਤੇ ਆਈਆਂ ਦਾੜ੍ਹੀ-ਮੁੱਛਾਂ, ਹੁਣ ਗਰਲਫ੍ਰੈਡ ਨਾਲ ਕਰੇਗਾ ਵਿਆਹ
ਰਾਤ ਕਰੀਬ ਸਾਢੇ 10 ਵਜੇ ਮੌਕੇ ’ਤੇ ਪੁੱਜੀ ਪੁਲਿਸ ਟੀਮ ਨੂੰ ਮੌਕੇ ’ਤੇ ਕੋਈ ਵੀ ਨਹੀਂ ਮਿਲਿਆ। ਕਿਉਂਕਿ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਅੰਤਿਮ ਸੰਸਕਾਰ ਲਈ ਉਸ ਦੀ ਲਾਸ਼ ਬੁੱਧਵਾਰ ਨੂੰ ਉਸ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ। ਦੇਰ ਸ਼ਾਮ ਨਿਗਮਬੋਧ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ : –