ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਵਰੂਪ ਨਗਰ ਇਲਾਕੇ ਦੀ ਇੱਕ ਔਰਤ ਨੂੰ ਆਪਣੇ ਗੁਆਂਢੀ ਦੇ ਪਿਟਬੁੱਲ ਕੁੱਤੇ ਨੂੰ ਘਰ ਦੇ ਬਾਹਰ ਪੌਟੀ ਕਰਨ ਤੋਂ ਰੋਕਣਾ ਮਹਿੰਗਾ ਪੈ ਗਿਆ। ਇਸ ਤੋਂ ਭੜਕੇ ਕੁੱਤੇ ਦੇ ਮਾਲਕ ਨੇ ਔਰਤ ‘ਤੇ ਪਿੱਟਬੁਲ ਕੁੱਤਾ ਛੱਡ ਦਿੱਤਾ। ਪਿਟਬੁੱਲ ਕੁੱਤੇ ਨੇ ਔਰਤ ਨੂੰ ਬੁਰੇ ਤਰੀਕੇ ਨਾਲ ਖੂਨੋ-ਖੂਨ ਕਰ ਦਿੱਤਾ। ਕੁੱਤੇ ਦੇ ਵੱਢਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਸਵਰੂਪ ਨਗਰ ਥਾਣਾ ਪੁਲਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਔਰਤ ਦਾ ਦੋਸ਼ ਹੈ ਕਿ ਪਿਟਬੁਲ ਕੁੱਤੇ ਦਾ ਮਾਲਕ ਹਰ ਰੋਜ਼ ਕੁੱਤੇ ਨੂੰ ਉਸ ਦੇ ਦਰਵਾਜ਼ੇ ‘ਤੇ ਪੌਟੀ ਕਰਦਾ ਹੈ। ਇਸ ਨਾਲ ਗਲੀਆਂ ਵਿੱਚ ਗੰਦਗੀ ਫੈਲਦੀ ਹੈ। ਕੁੱਤੇ ਦੇ ਮਾਲਕ ਨੇ ਸ਼ੁੱਕਰਵਾਰ ਸਵੇਰੇ ਅਜਿਹਾ ਹੀ ਕੀਤਾ। ਜਦੋਂ ਰੀਆ ਦੇਵੀ ਨੇ ਸੀਸੀਟੀਵੀ ਕੈਮਰੇ ‘ਚ ਘਰ ਦੇ ਸਾਹਮਣੇ ਪਿਟਬੁਲ ਕੁੱਤੇ ਨੂੰ ਸ਼ੌਚ ਕਰਦੇ ਦੇਖਿਆ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸਪੱਸ਼ਟ ਤੌਰ ‘ਤੇ ਆਪਣੇ ਗੁਆਂਢੀ ਨੂੰ ਅਜਿਹਾ ਨਾ ਕਰਨ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਪੀੜਤ ਔਰਤ ਰੀਆ ਦੇਵੀ ਦਾ ਦੋਸ਼ ਹੈ ਕਿ ਗੁਆਂਢੀ ਨੇ ਉਸ ‘ਤੇ ਪਿੱਟਬੁਲ ਕੁੱਤਾ ਛੱਡ ਦਿੱਤਾ। ਕੁੱਤੇ ਨੇ ਰੀਆ ਨੂੰ ਉਸ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਵੱਢ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਰੀਆ ਦੇ ਸਰੀਰ ‘ਚੋਂ ਖੂਨ ਵਗ ਰਿਹਾ ਦੇਖ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਕਿਸੇ ਤਰ੍ਹਾਂ ਲੋਕਾਂ ਨੇ ਔਰਤ ਦੀ ਜਾਨ ਬਚਾਈ ਅਤੇ ਕੁੱਤੇ ਦਾ ਮਾਲਕ ਉਥੇ ਖੜ੍ਹਾ ਇਹ ਸਭ ਦੇਖ ਰਿਹਾ ਸੀ।
ਇਸ ਦੇ ਨਾਲ ਹੀ ਗਲੀ ‘ਚ ਰਹਿਣ ਵਾਲੇ ਲੋਕ ਪਿਟਬੁਲ ਕੁੱਤੇ ਤੋਂ ਕਾਫੀ ਡਰੇ ਹੋਏ ਹਨ। ਪਿਟਬੁੱਲ ਕੁੱਤਿਆਂ ਕਾਰਨ ਉਹ ਆਪਣੇ ਬੱਚਿਆਂ ਨੂੰ ਗਲੀ ਵਿੱਚ ਖੇਡਣ ਲਈ ਵੀ ਨਹੀਂ ਭੇਜਦੇ ਹਨ। ਸਵਰੂਪ ਨਗਰ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਕੁੱਤੇ ਦੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : iPhone ਯੂਜ਼ਰਸ ਲਈ WhatsApp ਦਾ ਤੋਹਫ਼ਾ, ਹੁਣ ਹਾਈ ਕੁਆਲਿਟੀ ‘ਚ ਭੇਜ ਸਕਣਗੇ ਫੋਟੋ-ਵੀਡੀਓ
ਦੱਸ ਦਈਏ ਕਿ ਪਿਟਬੁੱਲ ਕੁੱਤਿਆਂ ਨੂੰ ਬਿਨਾਂ ਇਜਾਜ਼ਤ ਘਰ ‘ਚ ਰੱਖਣਾ ਗੈਰ-ਕਾਨੂੰਨੀ ਹੈ। ਦਿੱਲੀ ਵਿੱਚ ਪਹਿਲਾਂ ਵੀ ਪਿਟਬੁੱਲ ਕੁੱਤਿਆਂ ਦੇ ਵੱਢਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕਈ ਜ਼ਖਮੀਆਂ ਦੀ ਮੌਤ ਵੀ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ : –