ਪੰਜਾਬ ਪੁਲਿਸ ਦੇ ਮੁਅੱਤਲ ਏਆਈਜੀ ਹਿਊਮਨ ਰਾਈਟਸ ਮਾਲਵਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੋਹਾਲੀ ਵਿਚ ਦਰਜ ਕੇਸ ਵਿਚ ਜ਼ਮਾਨਤ ਮਿਲਦੇ ਹੀ ਵਿਜੀਲੈਂਸ ਨੇ ਉਨ੍ਹਾਂ ਨੂੰ ਧੋਖਾਦੇਹੀ ਤੇ ਰਿਸ਼ਵਤ ਕੇਸ ਵਿਚ ਗ੍ਰਿਫਤਾਰ ਕਰ ਲਿਆ। ਉਨ੍ਹਾਂ ‘ਤੇ ਧੋਖਾਦੇਹੀ, ਬਲੈਕਮੇਲਿੰਗ, ਜਬਰਨ ਵਸੂਲੀ ਤੇ ਰਿਸ਼ਵਤਲੈਣ ਦੇ ਦੋਸ਼ ਵਿਚ ਵਿਜੀਲੈਂਸ ਨੇ ਦੋ ਦਿਨ ਪਹਿਲਾਂ ਕੇਸ ਦਰਜ ਕੀਤਾ ਸੀ।
ਮੁਲਜ਼ਮ ਅਧਿਕਾਰੀ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਦਲੀਲਾਂ ਸੁਣਨ ਦੇ ਬਾਅਦ ਮੁਲਜ਼ਮ ਅਧਿਕਾਰੀ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਇਸ ਮਾਮਲੇ ਵਿਚ ਨਾਮਜ਼ਦ ਦੋ ਹੋਰ ਮੁਲਜ਼ਮ ਖਾਧ ਸਿਵਲ ਸਪਲਾਈ ਤੇ ਉਪਲਭੋਗਤਾ ਮਾਮਲੇ ਵਿਭਾਗ ਦਾ ਡਰਾਈਵਰ ਕੁਲਦੀਪ ਸਿੰਘ ਤੇ ਪਟਿਆਲ ਜ਼ਿਲ੍ਹੇ ਦੇ ਪਿੰਡ ਆਲਮਪੁਰ ਦਾ ਵਾਸੀ ਬਲਬੀਰ ਸਿੰਘ ਅਜੇ ਫਰਾਰ ਹੈ।
ਦੋਸ਼ ਹੈ ਕਿ ਏਆਈਜੀ ਸਿੱਧੂ ਦੇ ਕਹਿਣ ‘ਤੇ ਦੋਵੇਂ ਮੁਲਜ਼ਮ ਸਰਕਾਰੀ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਿੰਦੇ ਸਨ। ਬਾਅਦ ਵਿਚ ਬਲੈਕਮੇਲਿੰਗ ਤੇ ਨਾਜਾਇਜ਼ ਫਾਇਦਾ ਲੈ ਕੇ ਸ਼ਿਕਾਇਤਾਂ ਵਾਪਸ ਲੈ ਲੈਂਦੇ ਸਨ। ਵਿਜੀਲੈਂਸ ਨੇ ਇਸ ਮਾਮਲੇ ਵਿਚ 6 ਅਕਤੂਬਰ ਨੂੰ ਜਾਂਚ ਸ਼ੁਰੂ ਕੀਤੀ ਸੀ ਜਿਸ ਦੇ ਬਾਅਦ ਮਾਮਲਾ ਦੂਰ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ 2017 ਤੋਂ ਮਨੁੱਖੀ ਅਧਿਕਾਰ ਸੈੱਲ ਵਿਚ ਬਤੌਰ ਏਆਈਜੀ ਦੇ ਤੌਰ ‘ਤੇ ਸੇਵਾ ਨਿਭਾ ਰਹੇ ਮਾਲਵਿੰਦਰ ਸਿੱਧੂ ਨੇ ਪਿਛਲੇ ਪੰਜ ਸਾਲਾਂ ਵਿਚ ਕਦੇ ਵੀ ਵਿਜੀਲੈਂਸ ਵਿਚ ਏਆਈਜੀ ਤੇ ਆਈਜੀ ਦੇ ਅਹੁਦਿਆਂ ‘ਤੇ ਕੰਮ ਨਹੀਂ ਕੀਤਾ ਪਰ ਖੁਦ ਵਿਜੀਲੈਂਸ ਅਧਿਕਾਰੀ ਬਣ ਕੇ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਇਲਾਵਾ ਇਕ ਅਧਿਕਾਰੀ ਨੂੰ ਪ੍ਰੇਸ਼ਾਨ ਕਰਕੇ ਉਨ੍ਹਾਂ ਤੋਂ 5 ਲੱਖ ਤੱਕ ਵਸੂਲੇ ਸਨ। ਉਨ੍ਹਾਂ ‘ਤੇ ਸਰਕਾਰੀ ਗੱਡੀ ਦੇ ਗਲਤ ਇਸਤੇਮਾਲ ਸਣੇ ਕਈ ਦੋਸ਼ ਹਨ।
ਇਹ ਵੀ ਪੜ੍ਹੋ : ਜ਼ਮਾਨਤ ‘ਤੇ ਰਿਹਾਅ ਹੋਏ ਅੱ.ਤਵਾ.ਦੀਆਂ ਦੇ ਪੈਰਾਂ ‘ਤੇ ਲੱਗੇਗਾ GPS ਟ੍ਰੈਕਰ, ਜੰਮੂ-ਕਸ਼ਮੀਰ ਪੁਲਿਸ ਨੇ ਕੀਤੀ ਸ਼ੁਰੂਆਤ
ਸਰਕਾਰੀ ਸਕੂਲ ਵਿਚ ਟੀਚਰ, ਬਲਾਕ ਅਫਸਰ ਸਣੇ ਕਈ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਵੀ ਦੋਸ਼ ਸਨ। ਵਿਜੀਲੈਂਸ ਹੁਣ ਮੁਲਜ਼ਮ ਤੋਂ ਪੁੱਛਗਿਛ ਕਰੇਗੀ। ਦੂਜੇ ਪਾਸੇ ਅਧਿਕਾਰੀ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਮੋਹਾਲੀ ਪੁਲਿਸ ਨੇ ਏਆਈਜੀ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ‘ਤੇ ਵਿਜੀਲੈਂਸ ਪੁੱਛਗਿਛ ਦੌਰਾਨ ਡੀਐੱਸਪੀ ਵਰਿੰਦਰ ਸਿੰਘ ਨਾਲ ਹੱਥੋਂਪਾਈ ਕਰਨ ਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਲੱਗੇ ਸਨ। ਵਰਿੰਦਰ ਸਿੰਘ ਦੀ ਸ਼ਿਕਾਇਤ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –