ਦੀਵਾਲੀ ‘ਤੇ ਸਰਕਾਰ ਕਰੋੜਾਂ ਦੇਸ਼ ਵਾਸੀਆਂ ਨੂੰ ਸਸਤੇ ਆਟੇ ਦਾ ਤੋਹਫਾ ਦੇਣ ਜਾ ਰਹੀ ਹੈ। ਇਸੇ ਲੜੀ ਵਿੱਚ ਕੇਂਦਰ ਸਰਕਾਰ ਨੇ ਸੋਮਵਾਰ ਨੂੰ ‘ਭਾਰਤ ਆਟਾ’ ਬ੍ਰਾਂਡ ਨਾਮ ਦੇ ਤਹਿਤ ਦੇਸ਼ ਭਰ ਵਿੱਚ 27.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦੇ ਆਟੇ ਦੀ ਵਿਕਰੀ ਦੀ ਰਸਮੀ ਸ਼ੁਰੂਆਤ ਕੀਤੀ।
ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਖਪਤਕਾਰਾਂ ਨੂੰ ਰਾਹਤ ਦੇਣ ਲਈ ਇਹ ਕਦਮ ਚੁੱਕਿਆ ਹੈ ਤਾਂ ਜੋ ਉਨ੍ਹਾਂ ਦੇ ਘਰੇਲੂ ਬਜਟ ਖਰਾਬ ਨਾ ਹੋਣ। ਜੇ ਤੁਸੀਂ ਵੀ ਬਜ਼ਾਰ ਤੋਂ 32 ਰੁਪਏ ਪ੍ਰਤੀ ਕਿਲੋ ਜਾਂ ਇਸ ਤੋਂ ਵੱਧ ਦੇ ਹਿਸਾਬ ਨਾਲ ਆਟਾ ਖਰੀਦ ਰਹੇ ਹੋ ਤਾਂ ਤੁਸੀਂ ਇਸ ਤੋਂ 5 ਰੁਪਏ ਘੱਟ ਕੀਮਤ ‘ਤੇ ਸਰਕਾਰ ਵੱਲੋਂ ਵੇਚਿਆ ਆਟਾ ਖਰੀਦ ਸਕਦੇ ਹੋ।
ਕੇਂਦਰੀ ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਦੁਪਹਿਰ 2 ਵਜੇ ਤੋਂ ਸਬਸਿਡੀ ਵਾਲੇ ਭਾਰਤ ਆਟੇ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਭਰ ਵਿੱਚ 800 ਮੋਬਾਈਲ ਵੈਨਾਂ ਅਤੇ 2,000 ਤੋਂ ਵੱਧ ਦੁਕਾਨਾਂ ‘ਤੇ ‘ਭਾਰਤ ਆਟਾ’ ਦੀ ਵਿਕਰੀ ਸਹਿਕਾਰੀ ਸਭਾਵਾਂ NAFED, NCCF ਅਤੇ ਕੇਂਦਰੀ ਭੰਡਾਰ ਰਾਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਦੇਸ਼ ਦਾ ਪਹਿਲਾ ਮਿਲੇਟਸ ਕਲੀਨਿਕ ਸ਼ੁਰੂ, ਮਿਲੇਗਾ ਕੈਂਸਰ ਦਾ ਸਸਤਾ ਇਲਾਜ
ਤਿਉਹਾਰਾਂ ਦੌਰਾਨ ਦੇਸ਼ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਨੇ ਭਾਰਤ ਆਟੇ ਦੀ ਪ੍ਰਤੀ ਕਿਲੋ ਕੀਮਤ 29.5 ਰੁਪਏ ਤੋਂ ਘਟਾ ਕੇ 27.5 ਰੁਪਏ ਕਰ ਦਿੱਤੀ ਹੈ। ਭਾਰਤ ਆਟੇ ਦੀ ਵਿਕਰੀ ਲਈ ਕੇਂਦਰੀ ਪੂਲ ਤੋਂ 2.5 ਲੱਖ ਟਨ ਕਣਕ ਪ੍ਰਦਾਨ ਕਰ ਰਿਹਾ ਹੈ। ਇਸ ਕਣਕ ਨੂੰ ਪਿਸਵਾ ਕੇ 10 ਕਿਲੋ ਅਤੇ 30 ਕਿਲੋ ਦੀ ਪੈਕਿੰਗ ਵਿੱਚ ਵੇਚਿਆ ਜਾਵੇਗਾ। ਦੱਸ ਦੇਈਏ ਕਿ ਦਾਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਸਰਕਾਰ ਨੇ ਪਹਿਲਾਂ ਹੀ ਸਬਸਿਡੀ ਵਾਲੇ ਭਾਰਤ ਦਾਲ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ।
ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਤਿਉਹਾਰੀ ਸੀਜ਼ਨ ‘ਚ ਕਣਕ, ਚੌਲ ਅਤੇ ਖੰਡ ਦੀਆਂ ਢੁਕਵੀਂ ਉਪਲਬਧਤਾ ਅਤੇ ਸਥਿਰ ਕੀਮਤਾਂ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੇ ਕਣਕ ਦੇ ਨਾਲ-ਨਾਲ ਚੌਲਾਂ ਦੀ ਬਰਾਮਦ ‘ਤੇ ਪਾਬੰਦੀ ਜਾਰੀ ਰੱਖੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ : –