ਵਿਸਤਾਰਾ ਨੇ ਆਪਣੇ ਗਾਹਕਾਂ ਲਈ ਇਕ ਸਰਪ੍ਰਾਈਜ ਆਫਰ ਦਾ ਐਲਾਨ ਕੀਤਾ ਹੈ। ਏਅਰਲਾਈਨ ਯਾਤਰੀਆਂ ਨੂੰ ਕਨੈਕਟਵਿਟੀ ਦੇਣ ਲਈ ਫ੍ਰੀ ਵਾਈ-ਫਾਈ ਦੇ ਰਹੀ ਹੈ। ਅੱਜ ਏਅਰਲਾਈਨ ਨੇ ਆਪਣੇ ਯਾਤਰੀਆਂ ਨੂੰ ਇਨ ਫਲਾਈਟ ਵਾਈ-ਫਾਈ ਕਨੈਕਟਵਿਟੀ ਦੀ ਸਹੂਲਤ ਦੇਣ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਹੂਲਤ ਇੰਟਰਨੈਸ਼ਨਲ ਰੂਟ ‘ਤੇ ਆਪ੍ਰੇਟ ਹੋਣ ਵਾਲੀ Boeing 878 ਤੇ Airbus A321Neo ਦੇ ਯਾਤਰੀਆਂ ਨੂੰ ਮਿਲੇਗੀ।
ਇਸ ਤਰ੍ਹਾਂ ਦੀ ਸਹੂਲਤ ਆਫਰ ਕਰਨ ਵਾਲੀ ਵਿਸਤਾਰਾ ਪਹਿਲੀ ਘਰੇਲੂ ਏਅਰਲਾਈਨ ਹੈ। ਇਹ ਸਹੂਲਤ ਵਿਸਤਾਰਾ ਦੇ ਲਾਇਲਟੀ ਪ੍ਰੋਗਰਾਮ, ਕਲੱਬ ਵਿਸਤਾਰਾ ਦੇ ਸਾਰੇ ਮੈਂਬਰਾਂ ਲਈ ਉਪਲਬਧ ਹੈ।
ਦੱਸ ਦੇਈਏ ਕਿ ਵਿਚ ਇਸ ਤਰ੍ਹਾਂ ਦੀ ਇਨੋਵੇਟਿਵ ਫੈਸਿਲਟੀ ਆਫਰ ਕਰਨ ਦੇ ਮਾਮਲੇ ਵਿਚ ਵਿਸਤਾਰਾ ਪਹਿਲੀ ਡੋਮੈਸਟਿਕ ਏਅਰਲਾਈਨ ਬਣ ਗਈ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਕਲੱਬ ਵਿਸਤਾਰਾ ਮੈਂਬਰਸ਼ਿਪ ਲਈ ਕੋਈ ਵਾਧੂ ਫੀਸ ਜਾਂ ਚਾਰਜ ਨਹੀਂ ਲਿਆ ਜਾਂਦਾ ਹੈ। ਕੰਪਨੀ ਵੱਲੋਂ ਆਫਰ ਕੀਤੇ ਜਾਣ ਵਾਲੇ ਫਾਇਦੇ ਵਿਚ ਮੈਸੇਜਿੰਗ ਐਪਲੀਕੇਸ਼ਨਸ ਲਈ ਅਨਲਿਮਟਿਡ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਵੈੱਬ ਬ੍ਰਾਊਜਿੰਗ, ਸੋਸ਼ਲ ਮੀਡੀਆ ਤੇ ਮੈਸੇਜ ਤੇ ਈ-ਮੇਲ ਸਰਵਿਸ ਲਈ ਕੰਪਨੀ ਵਾਧੂ 50MB ਡਾਟਾ ਆਫਰ ਕਰਦੀ ਹੈ।
ਇਨ੍ਹਾਂ ਦੋਵੇਂ ਬੈਨਿਫਿਟ ਨੂੰ ਅਕਸੈਸ ਕਰਨ ਲਈ ਪਲੇਟਿਨਮ ਮੈਂਬਰ ਨੂੰ ਪਹਿਲਾਂ 50 ਐੱਮਬੀ ਪੈਕੇਜ ਨੂੰ ਐਕਟੀਵੇਟ ਕਰਨਾ ਹੋਵੇਗਾ। ਇਸ ਦੇ ਬਾਅਦ -ਅਨਲਿਮਟਿਡ ਮੈਸੇਜਿਗ ਸਰਵਿਸ ਇਨੇਬਲ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –