ਸੀਮਾ ਸੁਰੱਖਿਆ ਬਲ (BSF) ਨੂੰ ਇੱਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਗਸ਼ਤ ਦੌਰਾਨ ਫੋਰਸ ਦੇ ਜਵਾਨਾਂ ਨੇ ਦੋ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਹਨ। ਇਹ ਦੋਵੇਂ ਡਰੋਨ ਦੋ ਪਿੰਡਾਂ ਵਿੱਚ ਮਿਲੇ ਹਨ।
ਬੀਐਸਐਫ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਡਰੋਨ ਰਾਜਾਤਾਲ ਪਿੰਡ ਨੇੜੇ ਸਵੇਰੇ 7:30 ਵਜੇ ਅਤੇ ਦੂਜਾ ਡਰੋਨ ਪਿੰਡ ਧਨੋਏ ਖੁਰਦ ਤੋਂ ਸਵੇਰੇ 11:15 ਵਜੇ ਬਰਾਮਦ ਕੀਤਾ। ਦੋਵਾਂ ਮਾਮਲਿਆਂ ਵਿੱਚ ਬੀਐਸਐਫ ਅਧਿਕਾਰੀਆਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋਵੇਂ ਡਰੋਨ ਸਥਾਨਕ ਪੁਲਿਸ ਨੂੰ ਸੌਂਪ ਦਿੱਤੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਮੈਡੀਕਲ ਸਟੋਰ ਤੋਂ 10 ਲੱਖ ਦੀ ਲੁੱਟ, ਦੁਕਾਨ ‘ਚ ਪਿਸਤੌਲਾਂ ਨਾਲ ਵੜੇ 5 ਲੁਟੇਰੇ, ਜਾਂਦੇ ਹੋਏ ਕੈਮਰੇ ਤੋੜੇ
ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾ ਡਰੋਨ ਸਵੇਰੇ ਕਰੀਬ 7.30 ਵਜੇ ਰਾਜਾਤਾਲ ਪਿੰਡ ਦੇ ਬਾਹਰ ਇੱਕ ਝੋਨੇ ਦੇ ਖੇਤ ਵਿੱਚੋਂ ਬਰਾਮਦ ਕੀਤਾ ਗਿਆ। ਜਦੋਂਕਿ ਦੂਜਾ ਡਰੋਨ ਰਾਜਾਤਾਲ ਪਿੰਡ ਤੋਂ ਨੌਂ ਕਿਲੋਮੀਟਰ ਦੂਰ ਪਿੰਡ ਧਨੋਏ ਖੁਰਦ ਤੋਂ ਬਰਾਮਦ ਕੀਤਾ ਗਿਆ। ਫੋਰਸ ਗਸ਼ਤ ਕਰ ਰਹੀ ਸੀ। ਪਿੰਡ ਦੇ ਬਾਹਰ ਖੇਤਾਂ ‘ਚ ਡਰੋਨ ਡਿੱਗਣ ਦੀ ਸੂਚਨਾ ਮਿਲਣ ‘ਤੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਬਰਾਮਦ ਕੀਤੇ ਗਏ ਦੋਵੇਂ ਡਰੋਨ ਚੀਨ ਦੇ ਬਣੇ DJI Mavic-3 ਕਲਾਸਿਕ ਮਾਡਲ ਦੇ ਹਨ।
ਵੀਡੀਓ ਲਈ ਕਲਿੱਕ ਕਰੋ : –