ਰੇਲਵੇ ਵੱਲੋਂ ਬਿਨਾਂ ਟਿਕਟ ਦੇ ਯਾਤਰਾ ਕਰਨ ਵਾਲੇ ਯਾਤਰੀਆਂ ‘ਤੇ ਰੋਕ ਲਗਾਉਣ ਲਈ ਉਪਾਅ ਕੀਤੇ ਜਾ ਰਹੇ ਹਨ। ਇਸ ਲਈ ਫਿਰੋਜ਼ਪੁਰ ਮੰਡਲ ਵਿਚ ਮੰਡਲ ਰੇਲ ਪ੍ਰਬੰਧਕ ਸੰਜੇ ਸਾਹੂ ਦੇ ਨਿਰਦੇਸ਼ਨ ਵਿਚ ਟਿਕਟ ਵਿਕਰੀ ਤੇ ਆਮਦਨ ਵਿਚ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਤਹਿਤ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਨਿਯਮ ਮੁਤਾਬਕ ਕਿਰਾਏ ਜਾਂ ਜੁਰਮਾਨੇ ਵਜੋਂ ਰਕਮ ਵਸੂਲੀ ਜਾਂਦੀ ਹੈ। ਪਿਛਲੇ ਮਹੀਨੇ ਯਾਨੀ ਅਕਤੂਬਰ 2023 ਵਿਚ ਟ੍ਰੇਨਾਂ ਵਿਚ ਟਿਕਟ ਚੈਕਿੰਗ ਦੌਰਾਨ ਕੁੱਲ 33117 ਯਾਤਰੀ ਬਿਨਾਂ ਟਿਕਟ ਦੇ ਯਾਤਰਾ ਕਰਦੇ ਹੋਏ ਪਾਏ ਗਏ ਤੇ ਉਨ੍ਹਾਂ ਕੋਲੋਂ ਵਿਭਾਗ ਨੇ ਜੁਰਮਾਨੇ ਵਜੋਂ 3.02 ਕਰੋੜ ਰੁਪਏ ਵਸੂਲੇ ਹਨ।