ਕਤਰ ਵਿਚ ਭਾਰਤ ਦੇ 8 ਸਾਬਕਾ ਨੇਵੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿਚ ਭਾਰਤ ਸਰਕਾਰ ਐਕਸ਼ਨ ਵਿਚ ਆਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਜਾਣਕਾਰੀ ਦਿੱਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਵਿਚ ਭਾਰਤ ਵੱਲੋਂ ਅਪੀਲ ਫਾਈਲ ਕੀਤੀ ਗਈ ਹੈ ਤੇ ਭਾਰਤੀ ਅਫਸਰ ਕਤਰ ਵਿਚ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ।
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜਜਮੈਂਟ ਗੁਪਤ ਹੈ। ਇਹ ਲੀਗਲ ਟੀਮ ਨਾਲ ਸਾਂਝੀ ਕੀਤੀ ਗਈ ਹੈ। ਨਾਲ ਹੀ ਭਾਰਤ ਨੇ ਅਪੀਲ ਦਾਖਲ ਕਰ ਦਿੱਤੀ ਹੈ। ਅਸੀਂ ਕਤਰ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਵੀ ਸੰਪਰਕ ਵਿਚ ਹਾਂ। ਵਿਦੇਸ਼ ਮੰਤਰੀ ਨੇ ਵੀ ਉਨ੍ਹਾਂ ਨਾਲ ਮੁਲਕਾਤ ਕੀਤੀ ਸੀ। 7 ਨਵੰਬਰ ਨੂੰ ਕਾਊਂਸਲਰ ਅਕਸੈਸ ਮਿਲਿਆ ਅਤੇ ਅਸੀਂ ਉਨ੍ਹਾਂ 8 ਭਾਰਤੀਆਂ ਨੂੰ ਮਿਲੇ ਹਨ। ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹਨ, ਉਸ ‘ਤੇ ਜ਼ਿਆਦਾ ਕਿਆਸ ਨਾ ਲਗਾਏ ਜਾਣ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ, ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ
ਕਤਰ ਦੀ ਅਦਾਲਤ ਨੇ ਜਿਹੜੇ 8 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਉਹ ਸਾਰੇ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਰਹਿ ਚੁੱਕੇ ਹਨ। ਇਹ 8 ਸਾਬਕਾ ਅਧਿਕਾਰੀ ਪਿਛਲੇ ਸਾਲ ਯਾਨੀ ਅਗਸਤ 2022 ਤੋਂ ਹੀ ਕਤਰ ਦੀ ਜੇਲ੍ਹ ਵਿਚ ਬੰਦ ਹਨ। ਹਾਲਾਂਕਿ ਉਨ੍ਹਾਂ ਦਾ ਕੀ ਗੁਨਾਹ ਹੈ, ਹੁਣ ਤੱਕ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਗਿਆ ਕਿ ਉਨ੍ਹਾਂ ਖਿਲਾਫ ਮੁਲਜ਼ਮਾਂ ਨੂੰ ਕਤਰ ਦੇ ਅਧਿਕਾਰੀਆਂ ਨੇ ਜਨਤਕ ਨਹੀਂ ਕੀਤਾ ਹੈ। 8 ਭਾਰਤੀ ਨਿੱਜੀ ਕੰਪਨੀ ਦਹਿਰਾ ਗਲੋਬਲ ਟੈਕਨੋਲਾਜਿਸਮ ਐਂਡ ਕੰਸਲਟੈਂਸੀ ਸਰਵਿਸਿਜ਼ ਲਈ ਕੰਮ ਕਰ ਰਹੇ ਸਨ। ਕਤਰ ਵਿਚ ਭਾਰਤ ਦੇ ਰਾਜਦੂਤ ਨੇ ਇਸੇ ਸਾਲ 1 ਅਕਤੂਬਰ ਨੂੰ ਜੇਲ੍ਹ ਵਿਚ ਇਨ੍ਹਾਂ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ : –