ਗੁਹਾਟੀ ਯੂਨੀਵਰਸਿਟੀ ਨੇ ਮਹਿਲਾ ਵਿਦਿਆਰਥੀਆਂ ਲਈ ਮਾਹਵਾਰੀ ਛੁੱਟੀ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਹੋਰ ਵਿਦਿਅਕ ਅਦਾਰਿਆਂ ਲਈ ਵੀ ਇਸ ਦੀ ਪਾਲਣਾ ਕਰਨ ਦਾ ਰਾਹ ਪੱਧਰਾ ਹੋਵੇਗਾ। ਸਿੱਖਿਆ ਮੰਤਰਾਲੇ ਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਹੁਣੇ ਜਿਹੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਜੀਯੂ ਨੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਹੈ।
ਨੋਟੀਫਿਕੇਸ਼ਨ ਮੁਤਾਬਕ ਯੂਨੀਵਰਸਿਟੀ ਤੇ ਉਸ ਦੇ ਸਬੰਧਤ ਕਾਲਜਾਂ ਦੇ ਸਿੱਖਿਅਕ ਵਿਭਾਗਾਂ ਦੀਆਂ ਮਹਿਲਾ ਵਿਦਿਆਰਥੀਆਂ ਨੂੰ ਕਲਾਸ ਹਾਜ਼ਰੀ ਵਿਚ 2 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਵਿਦਿਆਰਥੀਆਂ ਨੂੰ 75 ਫੀਸਦੀ ਦੀ ਬਜਾਏ 73 ਫੀਸਦੀ ਹਾਜ਼ਰੀ ਦੇ ਨਾਲ ਸਮੈਸਟਰ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –