ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਹਾਨੂੰ ਗੂਗਲ ‘ਤੇ ਸਰਚ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਗੂਗਲ ‘ਤੇ ਸਰਚ ਕਰਦੇ ਹੋ ਤਾਂ ਧੋਖਾ ਹੋਣ ਦੀ ਸੰਭਾਵਨਾ 99 ਫੀਸਦੀ ਹੈ।
ਬੀਮਾਰੀ ਬਾਰੇ
ਜੇਕਰ ਕੋਈ ਸਿਹਤ ਸਬੰਧੀ ਸਮੱਸਿਆ ਹੈ ਤਾਂ ਡਾਕਟਰ ਤੋ ਸਲਾਹ ਲਓ, ਨਾ ਕਿ ਗੂਗਲ ‘ਤੇ ਦਵਾਈ ਸਰਚ ਕਰਕੇ ਉਸਦਾ ਸੇਵਨ ਕਰਨ ਲੱਗੋ। ਦਵਾਈ ਤੇ ਬੀਮਾਰੀ ਦੀ ਜਾਣਕਾਰੀ ਲਈ ਗੂਗਲ ਦਾ ਇਸਤੇਮਾਲ ਕਰਨਾ ਤੁਹਾਡੀ ਸਿਹਤ ਲਈ ਕਾਫੀ ਖਤਰਨਾਕ ਹੋ ਸਕਦਾ ਹੈ। ਗੂਗਲ ‘ਤੇ ਦੱਸੀ ਗਈ ਕਿਸੇ ਦਵਾਈ ਦਾ ਸੇਵਨ ਗਲਤੀ ਨਾਲ ਵੀ ਨਾ ਕਰੋ।
ਸਰਕਾਰੀ ਵੈੱਬਸਾਈਟ
ਗੂਗਲ ਸਰਚ ‘ਚ ਸਭ ਤੋਂ ਜ਼ਿਆਦਾ ਫਰਜ਼ੀਵਾੜਾ ਬੈਂਕ ਤੇ ਸਰਕਾਰੀ ਵੈੱਬਸਾਈਟ ਨੂੰ ਲੈ ਕੇ ਹੁੰਦਾ ਹੈ। ਸਿਰਫ ਪਾਸਪੋਰਟ ਸੇਵਾ ਦੀ ਗੱਲ ਕਰੀਏ ਤਾਂ ਤੁਹਾਨੂੰ ਗੂਗਲ ‘ਤੇ ਕਈ ਫਰਜ਼ੀ ਵੈੱਬਸਾਈਟ ਮਿਲ ਜਾਣਗੀਆਂ ਜਿਨ੍ਬਾਂ ਬਾਰੇ ਸਰਕਾਰ ਨੇ ਲੋਕਾਂ ਨੂੰ ਅਲਰਟ ਕੀਤਾ ਹੋਇਆ ਹੈ। ਗੂਗਲ ਸਰਚ ਵਿਚ ਆਉਣ ਵਾਲੀ ਕਿਸੇ ਵੀ ਸਰਕਾਰੀ ਵੈੱਬਸਾਈਟ ਦੇ ਯੂਆਰਐੱਲ ਦੀ ਜਾਂਚ ਬਾਰੀਕੀ ਨਾਲ ਕਰੋ ਨਹੀਂ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।
ਬੈਂਕ ਦੀ ਵੈੱਬਸਾਈਟ ਤੇ ਇੰਟਰਨੈੱਟ ਬੈਂਕਿੰਗ
ਗੂਗਲ ‘ਤੇ ਆਪਣੇ ਬੈਂਕ ਦੀ ਵੈੱਬਸਾਈਟ ਦੀ ਇੰਟਰਨੈੱਟ ਬੈਂਕਿੰਗ ਨੂੰ ਲੈ ਕੇ ਜਦੋਂ ਵੀ ਸਰਚ ਕਰੋ ਤਾਂ ਬਹੁਤ ਸਾਵਧਾਨ ਰਹੋ। ਯੂਆਰਐੱਲ ਦੀ ਜਾਂਚ ਬਾਰੀਕੀ ਨਾਲ ਕਰੋ ਕਿਉਂਕਿ ਸਾਈਬਰ ਠੱਗ ਬੈਂਕ ਦੇ ਨਾਲ ਮਿਲਦੀ-ਜੁਲਦੀ ਵੈੱਬਸਾਈਟ ਜ਼ਰੀਏ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਹਨ। ਅਕਸਰ ਲੋਕ ਆਪਣੇ ਬੈਂਕ ਦੀ ਇੰਟਰਨੈੱਟ ਬੈਂਕਿੰਗ ਸੇਵਾ ਬਾਰੇ ਗੂਗਲ ‘ਤੇ ਸਰਚ ਕਰਦੇ ਹਨ ਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ।
ਕਸਟਮਰ ਕੇਅਰ ਦਾ ਨੰਬਰ
ਗੂਗਲ ‘ਤੇ ਕਸਟਮਰ ਕੇਅਰ ਦਾ ਨੰਬਰ ਸਰਚ ਕਰਨ ਦੀ ਗਲਤੀ ਵੀ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਗੂਗਲ ਤੋਂ ਮਿਲਿਆ ਕਸਟਮਰ ਕੇਅਰ ਦਾ ਨੰਬਰ ਤੁਹਾਨੂੰ ਚੂਨਾ ਲਗਾ ਸਕਦਾ ਹੈ। ਆਏ ਦਿਨ ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹਨ ਤੇ ਸੁਣਨ ਨੂੰ ਮਿਲਦੀ ਹੈ। ਗੂਗਲ ‘ਤੇ ਕਸਟਮਰ ਕੇਅਰ ਦਾ ਨੰਬਰ ਸਰਚ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸਰਚ ਦੇ ਬਾਅਦ ਸਾਹਮਣੇ ਆਏ ਨੰਬਰ ‘ਤੇ ਗਲਤੀ ਨਾਲ ਵੀ ਕਾਲ ਨਾ ਕਰੋ। ਕੰਪਨੀ ਦੀ ਅਧਿਕਾਰਕ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਤੋਂ ਹੀ ਕਸਟਮਰ ਕੇਅਰ ਦਾ ਨੰਬਰ ਲੈਣ ਦੀ ਕੋਸ਼ਿਸ਼ ਕਰੋ।
ਕੂਪਨ ਤੇ ਆਫਰਸ
ਸਸਤੇ ਵਿਚ ਸਾਮਾਨ ਲੈਣ ਦੇ ਚੱਕਰ ਵਿਚ ਲੋਕ ਡਿਸਕਾਊਂਟ ਕੂਪਨ ਤੇ ਆਫਰਸ ਨੂੰ ਲੈ ਕੇ ਗੂਗਲ ‘ਤੇ ਕਾਫੀ ਚਰਚਾ ਕਰਦੇ ਹਨ ਪਰ ਤੁਹਾਡੀ ਇਹ ਆਦਤ ਸਾਈਬਰ ਠੱਗਾ ਲਈ ਸੱਦਾ ਹੈ। ਡਿਸਕਾਊਂਟ ਕੂਪਨ ਦੇ ਨਾਂ ‘ਤੇ ਕਈ ਵਾਰ ਲੋਕਾਂ ਤੋਂ ਫਰਜ਼ੀ ਫਾਰਮ ਭਰਵਾਏ ਜਾਂਦੇ ਹਨ ਤੇ ਉਨ੍ਹਾਂ ਤੋਂ ਨਿੱਜੀ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੂਪਨ ਦੇਣ ਦੀ ਆੜ ਵਿਚ ਲੋਕਾਂ ਤੋਂ ਉਨ੍ਹਾਂ ਦੇ ਫੋਨ ਵਿਚ ਸ਼ੱਕੀ ਐਪ ਵੀ ਡਾਊਨਲੋਡ ਕਰਵਾਏ ਜਾਂਦੇ ਹਨ ਜਿਸ ਦੇ ਬਾਅਦ ਉਨ੍ਹਾਂ ਨਾਲ ਸਾਈਬਰ ਫਰਾਡ ਦੀਆਂ ਘਟਨਾਵਾਂ ਹੁੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ : –