ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਬੇ ਦੀਆਂ ਔਰਤਾਂ ਨੂੰ ਦੀਵਾਲੀ ‘ਤੇ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਸ਼ੁੱਭ ਮੌਕੇ ‘ਤੇ ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਸੂਬੇ ਵਿਚ ਨਾਰੀ ਸ਼ਕਤੀ ਲਈ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਕਾਂਗਰਸ ਸਰਕਾਰ ਬਣਦੇ ਹੀ ਸੂਬੇ ਦੀਆਂ ਮਹਿਲਾਵਾਂ ਨੂੰ ‘ਛੱਤੀਸਗੜ੍ਹ ਗ੍ਰਹਿ ਲਕਸ਼ਮੀ ਯੋਜਨਾ’ ਤਹਿਤ ਹਰੇਕ ਸਾਲ 15000 ਰੁਪਏ ਸਿੱਧੇ ਉਨ੍ਹਾਂ ਦੇ ਖਾਤੇ ਵਿਚ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਾਰੀਆਂ ਮਾਤਾਵਾਂ ਤੇ ਭੈਣਾਂ ਨੂੰ ਕਹਿਣਾ ਚਾਹਾਂਗਾ ਕਿ ਤੁਹਾਨੂੰ ਕਿਤੇ ਲਾਈਨ ਵਿਚ ਲੱਗਣ ਦੀ ਲੋੜ ਨਹੀਂ ਹੈ, ਨਾ ਹੀ ਕੋਈ ਫਾਰਮ ਭਰਨ ਦੀ ਲੋੜ ਹੈ। ਕਾਂਗਰਸ ਦੀ ਸਰਕਾਰ ਬਣਵਾਓ, ਸਰਕਾਰ ਖੁਦ ਸਰਵੇ ਕਰਾਏਗੀ ਤੁਹਾਡੇ ਘਰ। ਸਾਰਾ ਆਨਲਾਈਨ ਰਹੇਗਾ ਤੇ ਸਿੱਧੇ ਖਾਤੇ ਵਿਚ ਪੈਸਾ ਆਏਗਾ। ਕਿਸੇ ਲਾਈਨ ਵਿਚ ਲੱਗਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਤੋੜਿਆ ਆਪਣਾ ਹੀ ਵਰਲਡ ਰਿਕਾਰਡ
ਦੱਸ ਦੇਈਏ ਕਿ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੇ ਐਲਾਨ ਪੱਤਰ ਵਿਚ ਮਹਿਲਾਵਾਂਲਈ ਮਹਤਾਰੀ ਵੰਦਨਾ ਯੋਜਨਾ ਦਾ ਐਲਾਨ ਕੀਤਾ ਹੈ। ਭਾਜਪਾ ਨੇ ਇਸ ਯੋਜਨਾ ਤਹਿਤ ਸੂਬੇ ਦੀਆਂ ਔਰਤਾਂ ਨੂੰ ਹਰੇਕ ਸਾਲ 10,000 ਰੁਪਏ ਦੇਣ ਦਾ ਵਾਅਦਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –