ਭਾਰਤ-ਪਾਕਿਸਤਾਨ ਵਿਚਕਾਰ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ। ਮੌਸਮ ਵਿਚ ਬਦਲਾਅ ਨੂੰ ਦੇਖਦਿਆਂ ਹੁਣ ਰੀਟ੍ਰੀਟ ਸੈਰੇਮਨੀ ਦਾ ਸਮਾਂ 4.30 ਵਜੇ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸੈਰੇਮਨੀ ਸ਼ਾਮ 5 ਵਜੇ ਸ਼ੁਰੂ ਹੁੰਦੀ ਸੀ। ਦੋਵੇਂ ਦੇਸ਼ਾਂ ਵਿਚ ਤਿੰਨ ਜਗ੍ਹਾ ਰਿਟ੍ਰੀਟ ਸੈਰੇਮਨੀ ਹੁੰਦੀ ਹੈ ਜਿਸ ਵਿਚ ਭਾਰਤ ਦੀ ਸੀਮਾ ਸੁਰੱਖਿਆ ਬਲ ਦੇ ਜਵਾਨ ਪਾਕਿਸਤਾਨ ਰੇਂਜਰਸ ਨਾਲ ਮਿਲ ਕੇ ਹਿੱਸਾ ਲੈਂਦੇ ਹਨ।
ਇਹ ਰਿਟ੍ਰੀਟ ਸੈਰੇਮਨੀ ਅੰਮ੍ਰਿਤਸਰ ਤੋਂ ਅਟਾਰੀ ਬਾਰਡਰ, ਫਾਜ਼ਿਲਕਾ ਵਿਚ ਸੈਦੇਕੇ ਚੌਕੀ ਤੇ ਫਿਰੋਜ਼ਪੁਰ ਵਿਚ ਹੁਸੈਨੀਵਾਲਾ ਬਾਰਡਰ ‘ਤੇ ਹੁੰਦੀ ਹੈ। ਇਸ ਰਿਟ੍ਰੀਟ ਸੈਰੇਮਨੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਦੇ ਸੈਲਾਨੀ ਆਉਂਦੇ ਹਨ। ਲਗਭਗ 40 ਮਿੰਟ ਤੱਕ ਹੋਣ ਵਾਲੀ ਇਸ ਰਿਟ੍ਰੀਟ ਸੈਰੇਮਨੀ ਦੌਰਾਨ ਪੂਰਾ ਮਾਹੌਲ ਦੇਸ਼ ਭਗਤੀ ਵਾਂਗ ਹੋ ਜਾਂਦਾ ਹੈ। ਭਾਰਤ ਦੀ ਸਰਹੱਦ ‘ਤੇ ਭਾਰਤੀ ਤਾਂ ਪਾਕਿਸਤਾਨ ਵੱਲੋਂ ਪਾਕਿ ਨਾਗਰਿਕ ਆਪਣੇ ਦੇਸ਼ ਦੇ ਨਾਅਰੇ ਲਗਾ ਕੇ ਆਪਣਾ ਦੇਸ਼ ਪ੍ਰੇਮ ਉਜਾਗਰ ਕਰਦੇ ਹਨ।
ਇਹ ਵੀ ਪੜ੍ਹੋ : ਖੰਨਾ ‘ਚ ਦਰਦਰਨਾਕ ਹਾ.ਦਸਾ! ਕੈਂਟਰ ਨੇ ਬਾਈਕ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌ.ਤ
ਸ਼ਹੀਦ ਭਗਤ ਸਿੰਘ ਗੁਰੂ, ਰਾਜਗੁਰੂ ਤੇ ਸੁਖਦੇਵ ਦੇ ਯਾਦਗਾਰ ਹੁਸੈਨੀਵਾਲਾ ਬਾਰਡਰ ਨੇੜੇ ਹੈ। 1962 ਤੱਕ ਇਹ ਖੇਤਰ ਪਾਕਿਸਤਾਨ ਕੋਲ ਰਿਹਾ ਤੇ ਉਨ੍ਹਾਂ ਨੇ ਭਾਰਤ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਕੋਈ ਵੀ ਯਾਦਗਾਰ ਬਣਾਉਣ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਦੋਵੇਂ ਦੇਸ਼ਾਂ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਤਿਆਗ ਦਿੱਤੇ ਸਨ। 1962 ਵਿਚ ਭਾਰਤ ਨੇ ਸੁਲਮਾਨੇਕੀ ਕੋਲ 12 ਪਿੰਡ ਪਾਕਿਸਤਾਨ ਨੂੰ ਦੇ ਦਿੱਤੇ ਸਨ ਤੇ ਬਦਲੇ ਵਿਚ ਇਸ ਸ਼ਹੀਦ ਯਾਦਗਾਰ ਦੀ ਜ਼ਮੀਨ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ : –