ICC ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਇਸ ਰੋਮਾਂਚਕ ਮਹਾ ਮੁਕਾਬਲੇ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਮੋਦੀ ਵੀ ਅਹਿਮਦਾਬਾਦ ਸਟੇਡੀਅਮ ਪਹੁੰਚ ਸਕਦੇ ਹਨ। ਇਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਇੰਨਾ ਹੀ ਨਹੀਂ ਇਸ ਮੈਚ ਦੇ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਡਿਪਟੀ ਪੀਐੱਮ ਰਿਚਰਡ ਮਾਰਲਸ ਨੂੰ ਵੀ ਸੱਦਾ ਭੇਜਿਆ ਗਿਆ ਹੈ। ਉਮੀਦ ਹੈ ਕਿ ਇਸ ਮਹਾ ਮੁਕਾਬਲੇ ਮੀ ਆਸਟ੍ਰੇਲੀਆ ਦੇ ਪੀਐੱਮ ਤੇ ਡਿਪਟੀ ਪੀਐੱਮ ਵੀ ਅਹਿਮਦਾਬਾਦ ਦੇ ਸਟੇਡੀਅਮ ਪਹੁੰਚਣਗੇ। ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਹੈ।
ਦੱਸ ਦੇਈਏ ਕਿ ਆਸਟ੍ਰੇਲੀਆ 8ਵੀਂ ਵਾਰ ਫਾਈਨਲ ਖੇਡਣ ਉਤਰੇਗੀ, ਜਦਕਿ ਭਾਰਤੀ ਟੀਮ ਦਾ ਇਹ ਵਿਸ਼ਵ ਕੱਪ ਵਿੱਚ ਖਿਤਾਬੀ ਮੁਕਾਬਲਾ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਦੇ ਫਾਈਨਲ ਦੌਰਾਨ ਅਮਰੀਕੀ ਗਾਇਕ ਦੁਆ ਲੀਪਾ, ਪ੍ਰੀਤਮ ਚੱਕਰਵਰਤੀ ਤੇ ਆਦਿਤਿਆ ਗਢਵੀ ਵੀ ਪਰਫਾਰਮ ਕਰ ਸਕਦੇ ਹਨ। ਇਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਮੈਚ ਵਿੱਚ ਵੀ ਫੈਨਜ਼ ਦੇ ਮਨੋਰੰਜਨ ਦੇ ਲਈ ਸਟੇਡੀਅਮ ਵਿੱਚ ਖਾਸ ਇੰਤਜ਼ਾਮ ਕੀਤੇ ਗਏ ਸਨ।
ਇਹ ਵੀ ਪੜ੍ਹੋ: ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਭੇਤ-ਭਰੀ ਬਿਮਾਰੀ ਨਾਲ ਮੌ.ਤ, ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿ.ਤਕ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਮਾਤ ਦੇ ਕੇ ਫਾਈਨਲ ਦੀ ਟਿਕਟ ਹਾਸਿਲ ਕੀਤੀ। ਭਾਰਤ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 397 ਦੌੜਾਂ ਬਣਾਈਆਂ ਸਨ। ਜਿਸਦਾ ਟੀਚਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 327 ਦੌੜਾਂ ‘ਤੇ ਹੀ ਢੇਰ ਹੋ ਗਈ ਸੀ। ਇਸ ਮੈਚ ਵਿੱਚ ਭਾਰਤ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 57 ਦੌੜਾਂ ਦੇ ਕੇ 7 ਵਿਕਟਾਂ ਹਾਸਿਲ ਕੀਤੀਆਂ ਸਨ।
ਗੌਰਤਲਬ ਹੈ ਕਿ ਇਹ ਮੁਕਾਬਲਾ ਇਸ ਲਈ ਵੀ ਰੋਮਾਂਚਕ ਹੋਣ ਵਾਲਾ ਹੈ, ਕਿਉਂਕਿ ਭਾਰਤ ਤੇ ਆਸਟ੍ਰੇਲੀਆ 20 ਸਾਲ ਬਾਅਦ ਇੱਕ ਵਾਰ ਫਿਰ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ 2003 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ ਸੀ। ਇਹ ਖ਼ਿਤਾਬੀ ਮੁਕਾਬਲਾ ਦੱਖਣੀ ਅਫਰੀਕਾ ਦੇ ਜੋਹਾਨਿਸਬਰਗ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੂੰ 125 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ : –